
ਮਾਲਵਾ ਕਾਲਜ ਸਰਦੂਲੇਵਾਲਾ‘ਚ ਮਨਾਇਆ ਵਿਸ਼ਵ ਹਾਈਪਰਟੈਨਸ਼ਨ ਦਿਵਸ
ਸਰਦੂਲਗੜ੍ਹ – 19 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਦੀ ਅਗਵਾਈ ‘ਚ ਮਾਲਵਾ ਗਰੁੱਪ ਆਫ਼ ਕਾਲਜਜ਼ ਸਰਦੂਲੇਵਾਲਾ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ ਗਿਆ। ਡਾ. ਵੇਦ ਪ੍ਰਕਾਸ਼ ਸੰਧੂ ਨੇ ਦੱਸਿਆ ਕਿ ਦੇਸ਼ ਵਿਚ ਹੋ ਰਹੀਆਂ ਕੁੱਲ ਮੌਤਾਂ ‘ਚੋਂ 13 ਫੀਸਦੀ ਮੌਤਾਂ ਦਾ ਕਾਰਨ ਹਾਈਪਰ ਟੈਨਸ਼ਨ ਹੈ। ਹਰ ਵਿਅਕਤੀ ਨੂੰ ਆਪਣੇ ਬਲੱਡ ਪ੍ਰ੍ਰੈਸ਼ਰ ਦੀ ਜਾਂਚ ਕਰਉਂਦੇ ਰਹਿਣਾ ਚਾਹੀਦਾ ਹੈ। ਮਿੱਠੀਆਂ, ਤਲੀਆਂ ਚੀਜ਼ਾਂ, ਸਿਗਰਟ, ਸ਼ਰਾਬ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਲੂਣ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਸੰਤੁਲਿਤ ਖੁਰਾਕ ਤੇ ਸਵੇਰ ਦੀ ਸੈਰ ਨੂੰ ਰੋਜ਼ ਮਰਾ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਜਾਵੇ ਤਾਂ ਸਿਹਤ ਤੰਦਰੁਸਤੀ ਦੇ ਮੌਕੇ ਹੋਰ ਵਧ ਜਾਂਦੇ ਹਨ। ਇਸ ਮੌਕੇ ਬਲਾਕ ਐਜੂਕੇਟਰ ਤਿਰਲੋਕ ਸਿੰਘ, ਸੰਸਥਾ ਦੇ ਮੁੱਖ ਪ੍ਰਬੰਧਕ ਰਾਜ ਕੌਰ ਸੋਢੀ ਲੈਕਚਰਾਰ ਬਲਜੀਤ ਪਾਲ ਸਿੰਘ, ਸਿਹਤ ਇੰਸਪੈਕਟਰ ਕੁਲਵੰਤ ਸਿੰਘ, ਨਿਰਮਲ ਰਵਿੰਦਰ ਸਿੰਘ ਰਵੀ, ਰਜਨੀ ਰਾਣੀ ਹਾਜ਼ਰ ਸਨ।