ਮਾਲਵਾ ਕਾਲਜਿਜ਼ ਸਰਦੂਲੇਵਾਲਾ ਵਿਖੇ ਰੂਬਰੂ ਹੋਏ ਡਾ. ਬਲਜਿੰਦਰ ਸਿੰਘ ਸੇਖੋਂ
ਸਰਦੂਲਗੜ੍ਹ-1 ਮਾਰਚ(ਜ਼ੈਲਦਾਰ ਟੀ.ਵੀ.) ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਉੱਘੇ ਕੀਟ ਵਿਗਿਆਨੀ ਐਨ.ਆਰ.ਆਈ. ਡਾ. ਬਲਜਿੰਦਰ ਸਿੰਘ ਸੇਖੋਂ ਵਿਦਿਆਰਥੀਆਂ ਦੇ ਰੂਬਰੂ ਹੋਏ।ਇਸ ਦੌਰਾਨ ਉਨ੍ਹਾਂ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਮਾਜਿਕ ਤੇ ਆਰਥਿਕ ਵਿਕਾਸ ਲਈ ਮਨੁੱਖ ਸ਼ੁਰੂ ਤੋਂ ਯਤਨਸ਼ੀਲ ਰਿਹਾ ਹੈ।ਇਕ ਤੋਂ ਦੂਜੀ ਥਾਂ ਪ੍ਰਵਾਸ ਕਰਨਾ ਮਨੱੁਖ ਦੀ ਮਾਨਸਿਕ ਪ੍ਰਵਿਰਤੀ ਹੈ।ਡਾ.ਸੇਖੋਂ ਵਿਦਿਆਰਥੀਆਂ ਨਾਲ ਸਿੱਖਿਆ ਅਤੇ ਪ੍ਰਵਾਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਨ ਵਿਸ਼ੇਸ਼ ਤੌਰ ਕਾਲਜ ਕੈਂਪਸ ਪਹੁੰਚੇ ਸਨ।ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ’ਚ ਲੰਬੇ ਸਮੇਂ ਤੱਕ ਬਤੌਰ ਕੀਟ ਵਿਗਿਆਨੀ ਸੇਵਾਵਾਂ ਨਿਭਾਉਣ ਉਪਰੰਤ ਪਿਛਲੇ ਤਕਰੀਬਨ 25 ਸਾਲਾਂ ਤੋਂ ਕਨੇਡਾ ਦੇ ਪੱਕੇ ਵਸਨੀਕ ਹਨ।ਇਸ ਤੋਂ ਪਹਿਲਾਂ ਮੈਨੇਜ਼ਿੰਗ ਡਾਇਰੈਕਟਰ ਰਾਜ ਸੋਢੀ ਨੇ ਉਨ੍ਹਾਂ ਨੂੰ ਜੀਓ ਆਇਆਂ ਆਖਿਆ।ਲੈਕਚਰਾਰ ਬਲਜੀਤਪਾਲ ਸਿੰਘ ਨੇ ਸਮੂਹ ਹਾਜ਼ਰੀਨ ਦਾ ਸੁਆਗਤ ਕੀਤਾ।ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭੀੜ ਦਾ ਹਿੱਸਾ ਨਾ ਬਣਦੇ ਹੋਏ ਵਿਦਿਆਰਥੀਆਂ ਨੂੰ ਸਵੇਦਸ਼’ਚ ਹੀ ਮਿਹਨਤ ਅਤੇ ਲਗਨ ਦੇ ਨਾਲ ਰੁਜ਼ਗਾਰ ਦੇ ਮੌਕੇ ਤਲਾਸ਼ਣੇ ਚਾਹੀਦੇ ਹਨ।ਵਿਦੇਸ਼ ਵਿੱਚ ਸਾਡੇ ਲੋਕ ਹਰ ਤਰਾਂ ਦੀ ਮਿਹਨਤ ਮਜ਼ਦੂਰੀ ਕਰਦੇ ਹਨ ਪਰ ਆਪਣੇ ਦੇਸ਼ ਵਿੱਚ ਓਹੀ ਕੰਮ ਕਰਨ ਤੋਂ ਝਿਜਕਦੇ ਹਨ।ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਪਰ ਉਸ ਨੂੰ ਕਰਨ ਲਈ ਨੀਅਤ ਤੇ ਭਾਵਨਾ ਇਮਾਨਦਾਰ ਹੋਵੇ।ਸੰਸਥਾ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸਟਾਫ ਵਲੋਂ ਅੰਤ ਵਿੱਚ ਡਾ.ਸੇਖੋਂ ਤੇ ਉਨ੍ਹਾਂ ਦੀ ਧਰਮਪਤਨੀ ਹਰਜਿੰਦਰ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ ਗਿਆ।ਇਸ ਮੌਕੇ ਮੈਡਮ ਜਸਪਾਲ ਕੌਰ, ਰਕਸ਼ਾ ਰਾਣੀ, ਮਨਦੀਪ, ਰੇਖਾ ਰਾਣੀ ਅਤੇ ਅਮਨਦੀਪ ਹਾਜ਼ਰ ਸਨ।