ਮਾਨਸਾ ਜ਼ਿਲ੍ਹੇ’ਚ ਕੌਮੀ ਲੋਕ ਅਦਾਲਤ 12 ਨਵੰਬਰ 2022 ਨੂੰ

ਸਰਦੂਲਗੜ੍ਹ-12 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ )
ਪੰਜਾਬ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤੇ ਲੋਕਾਂ ਨੂੰ ਛੇਤੀ ਅਤੇ ਸਸਤਾ ਨਿਆਂ ਦੇਣ ਲਈ 12 ਨਵੰਬਰ 2022 ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਅਦਾਲਤਾਂ’ਚ ਕੌਮੀ ਲੋਕ ਅਦਾਲਤ ਲਗਾਉਣ ਦਾ ਪ੍ਰਬੰਧ ਕੀਤਾ ਗਿਆ ਹੈ।ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਿਲਪਾ ਵਰਮਾ ਮੁਤਾਬਿਕ ਸਰਦੂਲਗੜ੍ਹ,ਬੁਢਲਾਡਾ ਤੇ ਮਾਨਸਾ ਵਿਖੇ ਇਹ ਅਦਾਲਤ ਲਗਾਈ ਜਾਵੇਗੀ।ਨਿਆਂ ਪਾਲਿਕਾ ਵਲੋਂ ਸਾਲ ਦੇ ਹਰ ਤੀਜੇ ਮਹੀਨੇ ਇਸ ਤਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿੱਥੇ ਲੋਕਾਂ ਦੇ ਆਪਸੀ ਝਗੜੇ,ਚੈੱਕਾਂ ਦੇ ਕੇਸ,ਬੈਂਕ,ਦਿਵਾਨੀ,ਬਿਜਲੀ,ਪਾਣੀ ਤੇ ਵਿਆਹਾਂ ਨਾਲ ਸਬੰਧਤ ਮਾਮਲਿਆਂ ਦਾ ਉਨ੍ਹਾਂ ਦੀ ਸਹਿਮਤੀ ਨਾਲ ਨਿਪਟਾਰਾ ਕੀਤਾ ਜਾਂਦਾ ਹੈ।ਨਿਆਂ ਅਧਿਕਾਰੀ ਨੇ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਹੈ ਕਿ ਕੌਮੀ ਅਦਾਲਤ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।ਇਸ ਅਦਾਲਤ ਵਿਚ ਇਕ ਦਰਖਾਸਤ ਦੇ ਕੇ ਹੀ ਆਪਣਾ ਕੇਸ ਲਗਵਾਇਆ ਜਾ ਸਕਦਾ ਹੈ।

Read Previous

ਮਾਨਸਾ ਜ਼ਿਲ੍ਹੇ ਦੇ ਬਜ਼ੁਰਗ ਵੋਟਰਾਂ ਨੂੰ ਸਨਮਾਨਿਤ ਕੀਤਾ

Read Next

ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਈਕੋ ਪਾਰਕ ਦਾ ਹੋਇਆ ਉਦਘਾਟਨ

Leave a Reply

Your email address will not be published. Required fields are marked *

Most Popular

error: Content is protected !!