ਢਾਈ ਲੱਖ ਤੋਂ ਵੱਧ ਦੇ ਨਕਲੀ ਨੋਟ ਬਰਾਮਦ
ਸਰਦੂਲਗੜ੍ਹ-2 ਦਸੰਬਰ (ਜ਼ੈਲਦਾਰ ਟੀ.ਵੀ.) ਮਾਨਸਾ ਪੁਲਿਸ ਨੇ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ 3 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।ਜ਼ਿਲ੍ਹਾ ਪੁਲਿਸ ਮੁਖੀ ਡਾ.ਨਾਨਕ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਡੀ.ਐਸ.ਪੀ.ਸੰਜੀਵ ਗੋਇਲ ਦੀ ਅਗਵਾਈ’ਚ ਥਾਣਾ ਮੁਖੀ ਸ਼ਹਿਰੀ-2 ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਧਨੰਤਰ ਸਿੰਘ ਵਾਸੀ ਮੰਢਾਲੀ,ਪਰਮਿੰਦਰ ਸਿੰਘ ਵਾਸੀ ਘਰਾਂਗਣਾ (ਦੋਵੇਂ ਹਾਲ ਆਬਾਦ ਮਾਨਸਾ) ਤੇ ਰਣਜੀਤ ਸਿੰਘ ਵਾਸੀ ਹਰੀਗੜ੍ਹ (ਸੰਗਰੂਰ) ਕੋਲੋਂ ਉਨ੍ਹਾਂ ਦੀ ਹੀ ਨਿਸ਼ਾਨ ਦੇਹੀ ਤੇ ਵੱਖ-ਵੱਖ ਥਾਵਾਂ ਤੋਂ ਛਾਪੇਮਾਰੀ ਦੌਰਾਨ 2,55,800 ਦੀ ਜਾਅਲੀ ਕਰੰਸੀ ਦੇ ਨੋਟਾਂ ਤੋਂ ਇਲਾਵਾ ਸਕੂਨਰ,ਪ੍ਰਿੰਟਰ ਤੇ ਕਟਰ ਵੀ ਬਰਾਮਦ ਕੀਤੇ ਹਨ।ਕਥਿਤ ਮੁਲਜ਼ਮਾਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।