ਮਾਨਸਾ ਜ਼ਿਲ੍ਹੇ ਦੇ 24 ਸਕੂਲਾਂ ਦੀ ਮਾਨਤਾ ਮੁੜ ਬਹਾਲ ਕੀਤੀ, ਸਕੂਲਾਂ ਨੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ

ਮਾਨਸਾ ਜ਼ਿਲ੍ਹੇ ਦੇ 24 ਸਕੂਲਾਂ ਦੀ ਮਾਨਤਾ ਮੁੜ ਬਹਾਲ ਕੀਤੀ, ਸਕੂਲਾਂ ਨੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ

ਸਕੂਲਾਂ ਨੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ

ਸਰਦੂਲਗੜ੍ਹ-31 ਮਾਰਚ(ਜ਼ੈਲਦਾਰ ਟੀ.ਵੀ.) ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮਾਨਸਾ ਨੇ ਪਿਛਲੇ ਦਿਨੀ ਸਕੂਲਾਂ ਦੀ ਰੱਦ ਕੀਤੀ ਮਾਨਤਾ ਨੂੰ ਮੁੜ ਬਹਾਲ ਕਰ ਦਿੱਤਾ ਹੈ।ਜ਼ਿਕਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ 26 ਸਕੂਲਾਂ ਦੀ ਸਿੱਖਿਆ ਅਧਿਕਾਰ ਐਕਟ ਤਹਿਤ ਮਿਲੀ ਮਾਨਤਾ ਨੂੰ ਸੈਸ਼ਨ 2022/23 ਦੇ ਬਿਲਡਿੰਗ ਤੇ ਫਾਇਰ ਸੇਫਟੀ ਸਰਟੀਫਿਕੇਟ ਜਮ੍ਹਾਂ ਨਾ ਕਰਾਉਣ ਦਾ ਹਵਾਲਾ ਦਿੰਦੇ ਹੋਏ ਰੱਦ ਕਰ ਦਿੱਤਾ ਗਿਆ ਸੀ।ਅੱਜ ਮਿਤੀ 31 ਮਾਰਚ 2023 ਨੂੰ ਸਿੱਖਿਆ ਅਧਿਕਾਰੀ ਨੇ ਅਜਿਹੀ ਗਲਤੀ ਨਾ ਦੁਹਰਾਉਣ ਦੀ ਸ਼ਰਤ ਅਤੇ ਵਿਿਦਆਰਥੀਆਂ ਦੇ ਭਵਿੱਖ ਨੂੰ ਦੇਖਦਿਆਂ 26‘ਚੋਂ 24 ਸਕੂਲਾਂ ਦੀ ਮਾਨਤਾ ਨੂੰ ਦੁਬਾਰਾ ਬਹਾਲ ਕਰ ਦਿੱਤਾ ਹੈ।ਜਿਸ ਸਬੰਧੀ ਸਿੱਖਿਆ ਵਿਭਾਗ ਦੇ ਵੱਖ-ਵੱਖ ਦਫ਼ਤਰਾਂ ਨੂੰ ਲਿਖਤੀ ਪੱਤਰ ਭੇਜ ਕੇ ਸੂਚਿਤ ਕਰ ਦਿੱਤਾ ਗਿਆ ਹੈ।ਜਾਰੀ ਪੱਤਰ ਮੁਤਾਬਿਕ ਇੰਨ੍ਹਾਂ ਸਕੂਲਾਂ ਨੇ 29 ਮਾਰਚ 2023 ਤੱਕ ਲੋੜੀਂਦੇ ਦਸਤਾਵੇਜ਼ ਜ਼ਿਲ੍ਹਾ ਸਿੱਖਿਆ ਦਫ਼ਤਰ ਨੂੰ ਜਮ੍ਹਾਂ ਕਰਵਾ ਦਿੱਤੇ ਹਨ।

ਮਾਨਤਾ ਬਹਾਲ ਕੀਤੇ ਸਕੂਲਾਂ ਦੀ ਸੂਚੀ: ਹਿਮਲੈਂਡ ਪਬਲਿਕ ਸਕੂਲ ਮਲਕਪੁਰ ਖਿਆਲਾ, ਜੇ.ਐੱਸ. ਪਬਲਿਕ ਸਕੂਲ ਫਫੜੇ ਭਾਈਕੇ, ਮਾਲਵਾ ਪਬਲਿਕ ਸਕੂਲ ਅਹਿਮਦਪੁਰ, ਰਣਬੀਰ ਇੰਟਰਨੈਸ਼ਨਲ ਪਬਲਿਕ ਸਕੂਲ ਮੱਤੀ, ਮਦਰ ਡਿਵਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਮੱਤੀ, ਗੁਰੂ ਨਾਨਕ ਦੇਵ ਸਾਹਿਬ ਜੀ ਡੇਅ ਬੋਰਡਿੰਗ ਸਕੂਲ, ਸੈਫਾਇਰ ਐੱਫ. ਐੱਸ. ਡੀ. ਕਾਨਵੈਂਟ ਸਕੂਲ ਜੌੜਕੀਆਂ, ਸ੍ਰੀ ਝੰਡਾ ਸਾਹਿਬ ਪਬਲਿਕ ਸਕੂਲ, ਮਾਲਵਾ ਪਬਲਿਕ ਸਕੂਲ ਦਲੇਲ ਵਾਲਾ, ਬੀ.ਐੱਮ.ਆਰ., ਮਾਡਲ ਸਕੂਲ ਕੁਲੈਹਿਰੀ, ਯੁਨੀਕ ਪਬਲਿਕ ਸਕੂਲ, ਸ਼ਿਵਾਲਿਕ ਪਬਲਿਕ ਸਕੂਲ ਸਰਦੂਲਗੜ੍ਹ, ਸੇਂਟ ਮੀਰਾ ਕਾਨਵੈਂਟ ਸਕੂਲ ਸਰਦੂਲਗੜ੍ਹ, ਗੁਰੂ ਅਮਰਦਾਸ ਪਬਲਿਕ ਸਕੂਲ, ਐੱਸ.ਬੀ.ਐੱਸ.ਐੱਮ. ਅਕੈਡਮੀ ਹੀਰਕੇ, ਬਾਬਾ ਜੋਗੀ ਪੀਰ ਸਕੂਲ ਰੱਲਾ, ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ, ਐੱਸ. ਡੀ. ਪਬਲਿਕ ਸਕੂਲ ਕੁਲਰੀਆਂ, ਪਟਿਆਲਾ ਕਾਨਵੈਂਟ ਪਬਲਿਕ ਸਕੂਲ ਬੋਹਾ, ਭਾਈ ਗੁਰਦਾਸ ਅਕੈਡਮੀ ਮਾਖਾ, ਗਿਆਨਦੀਪ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ, ਜੀਨੀਅਸ ਪਬਲਿਕ ਸਕੂਲ ਸਰਦੂਲਗੜ੍ਹ, ਐੱਫ.ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ ਦੀ ਮਾਨਤਾ ਬਹਾਲ ਕਰ ਦਿੱਤੀ ਗਈ ਹੈ।

Read Previous

ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਕਲਾਂ ਵਿਖੇ ਗਰੈਜੂਏਸ਼ਨ ਸੈਰੇਮਨੀ ਤੇ ਇਨਾਮ ਵੰਡ ਸਮਾਰੋਹ ਕਰਵਾਇਆ

Read Next

ਆਪਣੇ ਮੂੰਹੋਂ ਕਹੀਆਂ ਗੱਲਾਂ ਤੇ ਪੂਰਾ ਨਹੀਂ ਉਤਰ ਸਕੇ ਮੁੱਖ ਮੰਤਰੀ – ਦਿਲਰਾਜ ਸਿੰਘ ਭੂੰਦੜ, ਫਸਲਾਂ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਦੇਵੇ ਸਰਕਾਰ

Leave a Reply

Your email address will not be published. Required fields are marked *

Most Popular

error: Content is protected !!