ਮਾਤਾ ਭਗਵਾਨ ਕੌਰ ਮੈਮੋਰੀਅਲ ਟਰੱਸਟ ਨੇ 19 ਵਿਅਕਤੀਆਂ ਨੂੰ ਅੱਖਾਂ ਦੇ ਅਪਰੇਸ਼ਨ ਲਈ ਭੇਜਿਆ

ਮਾਤਾ ਭਗਵਾਨ ਕੌਰ ਮੈਮੋਰੀਅਲ ਟਰੱਸਟ ਨੇ 19 ਵਿਅਕਤੀਆਂ ਅੱਖਾਂ ਦੇ ਅਪਰੇਸ਼ਨ ਲਈ ਭੇਜਿਆ

ਮਾਤਾ ਭਗਵਾਨ ਕੌਰ ਮੈਮੋਰੀਅਲ ਟਰੱਸਟ ਨੇ 19 ਵਿਅਕਤੀਆਂ ਅੱਖਾਂ ਦੇ ਅਪਰੇਸ਼ਨ ਲਈ ਭੇਜਿਆ

ਸਰਦੂਲਗੜ੍ਹ-18 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਜ਼ਰੂਰਤਮੰਦ ਲੋਕਾਂ ਲਈ ਮਸੀਹਾ ਬਣਿਆ ਮਾਤਾ ਭਗਵਾਨ ਕੌਰ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਬੀਤੇ ਦਿਨੀਂ ਸ਼ੰਕਰਾਂ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਮੀਰਪੁਰ ਖੁਰਦ ਵਿਖੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਜਿਸ ਦੌਰਾਨ 250 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ, ਜਿੰਨ੍ਹਾਂ ‘ਚੋਂ 19 ਜਣਿਆਂ ਨੂੰ ਡਾਕਟਰਾਂ ਨੇ ਅਪਰੇਸ਼ਨ ਕਰਵਾਉਣ ਦੀ ਸਿਫਾਰਸ਼ ਕੀਤੀ। ਟਰੱਸਟ ਵਲੋਂ ਇੰਨ੍ਹਾਂ ਲੋੜਵੰਦਾਂ ਨੂੰ ਸ਼ੰਕਰਾਂ ਆਈ ਹਸਪਤਾਲ ਲੁਧਿਆਣਾ ਅਪਰੇਸ਼ਨ ਲਈ ਭੇਜਿਆ ਗਿਆ। ਸੰਸਥਾ ਦੇ ਚੇਅਰਮੈਨ ਜਗਸੀਰ ਸਿੰਘ ਜੱਗਾ ਸਰਪੰਚ ਨੇ ਦੱਸਿਆ ਕਿ ਮਰੀਜ਼ਾਂ ਦਾ ਸਾਰਾ ਖਰਚ ਟਰੱਸਟ ਵਲੋਂ ਕੀਤਾ ਜਾਵੇਗਾ। ਸੰਸਥਾ ਹੁਣ ਤੱਕ 400 ਤੋਂ ਵੱਧ ਲੋਕਾਂ ਦੀਆਂ ਅੱਖਾਂ ਦਾ ਅਪਰੇਸ਼ਨ ਕਰਵਾ ਚੁੱਕੀ ਹੈ। ਇਸ ਮੌਕੇ ਕੁਲਵੰਤ ਸਿੰਘ, ਭੋਲਾ ਸਿੰਘ ਬਹਿਣੀਵਾਲ, ਸੁਖਦੇਵ ਸਿੰਘ, ਸੰਦੀਪ ਸਿੰਘ ਹਾਜ਼ਰ ਸਨ।

Read Previous

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਝੁਨੀਰ ਤੇ ਸਰਦੂਲਗੜ੍ਹ ਦੇ ਸਕੂਲਾਂ ਦਾ ਨਿਰੀਖਣ

Read Next

ਸਰਦੂਲਗੜ੍ਹ ਵਿਖੇ ਮਤਰੇਏ ਬਾਪ ਨੇ ਲਈ 11 ਸਾਲਾ ਬੱਚੇ ਦੀ ਜਾਨ

Leave a Reply

Your email address will not be published. Required fields are marked *

Most Popular

error: Content is protected !!