ਕੈਂਪ ਲਗਾ ਕੇ ਕੀਤਾ ਜਾਵੇਗਾ ਜਾਗਰੂਕ – ਡਾ. ਸੰਧੂ
ਸਰਦੂਲਗੜ੍ਹ – 2 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ ) ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਰਵਨੀਤ ਕੌਰ ਦੀ ਅਗਵਾਈ ‘ਚ ਸਿਵਲ ਹਸਪਤਾਲ ਸਰਦੂਲਗੜ੍ਹ ਵਲੋਂ ਮਾਂ ਦੇ ਦੱੁਧ ਦੀ ਮਹੱਤਤਾ ਸਬੰਧੀ 1 ਤੋਂ 7 ਅਗਸਤ 2023 ਤੱਕ ਜਾਗਰੂਕਤਾ ਹਫ਼ਤਾ ਮਨਾਇਆ ਜਾਵੇਗਾ। ਸਿਹਤ ਮਹਿਕਮੇ ਦੁਆਰਾ ਇਲਾਕੇ ਦੇ ਪਿੰਡਾਂ ਵਿਚ ਕੈਂਪ ਲਗਾ ਕੇ ਲੋਕਾਂ ਨੂੰ ਇਸ ਵਿਸ਼ੇ ਤੇ ਜਾਣਕਾਰੀ ਦਿੱਤੀ ਜਾਵੇਗੀ।
ਨੋਡਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਪੈਦਾ ਕਰਦਾ ਹੈ। ਬੱਚੇ ਦੇ ਜਨਮ ਤੋਂ 30 ਮਿੰਟ ਬਾਅਦ ਹੀ ਸਤਨਪਾਨ ਕਰਾਉਣ ਦੀ ਸ਼ੁਰੂਆਤ ਕਰ ਦੇਣੀ ਚਾਹੀਦੀ ਹੈ। ਪਹਿਲੇ 6 ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦਿੱਤਾ ਜਾਵੇ। ਇਸ ਤੋਂ ਬਾਅਦ ਹੋਰ ਖੁਰਾਕ ਦੇ ਨਾਲ 2 ਸਾਲ ਦੀ ਉਮਰ ਤੱਕ ਮਾਂ ਦਾ ਦੁੱਧ ਪਿਲਾਉਣਾ ਜ਼ਰੂਰੀ ਹੁੰਦਾ ਹੈ।
ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਸਹੀਂ ਸਮੇਂ ਤੱਕ ਮਾਂ ਦਾ ਦੁੱਧ ਨਾ ਮਿਲਣ ਕਰਕੇ ਬੱਚੇ ਨੂੰ ਨਿਮੋਨਿਆ, ਡਾਇਰਿਆ, ਮੋਟਾਪਾ ਤੇ ਸਤਨਪਾਨ ਨਾਂ ਕਰਵਾਉਣ ਵਾਲੀਆਂ ਔਰਤਾਂ ਨੂੰ ਛਾਤੀ ਦਾ ਕੈਂਸਰ ਜਿਹੇ ਰੋਗ ਹੋਣ ਖ਼ਤਰਾ ਹੁੰਦਾ ਹੈ। ਇਸ ਮੌਕੇ ਹੰਸਰਾਜ ਸਿਹਤ ਇੰਸਪੈਕਟਰ, ਨਿਰਮਲ ਸਿੰਘ ਕਣਕਵਾਲੀਆ, ਸੀ. ਐੱਚ. ਓ. ਰੁਪਿੰਦਰ ਕੌਰ, ਹਰਜੀਤ ਕੌਰ ਏ. ਐੱਨ. ਐੱਮ., ਰਵਿੰਦਰ ਸਿੰਘ ਰਵੀ, ਕੁਲਵਿੰਦਰ ਸਿੰਘ, ਆਸ਼ਾ ਰਜਨੀ ਰਾਣੀ, ਆਸ਼ਾ ਰਾਣੀ, ਜਸਵਿੰਦਰ ਕੌਰ, ਵੀਰਪਾਲ ਕੌਰ, ਮੀਨਾ ਰਾਣੀ ਹਾਜ਼ਰ ਸਨ।