ਮੁੱਖ ਮੰਤਰੀ ਵਲੋਂ ਮੰਗ ਮੰਨਣ ਦਾ ਭਰੋਸਾ – ਮੁਨੱਵਰ ਜਹਾਂ
ਸਰਦੂਲਗੜ੍ਹ – 6 ਮਈ (ਜ਼ੈਲਦਾਰ ਟੀ.ਵੀ.) ਠੇਕਾ ਭਰਤੀ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) 2211 ਹੈੱਡ ਯੂਨੀਅਨ ਦਾ ਇਕ ਵਫ਼ਦ ਸੂਬਾ ਪ੍ਰਧਾਨ ਮਨੱਵਰ ਜਹਾਂ ਦੀ ਅਗਵਾਈ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫਗਵਾੜਾ ਵਿਖੇ ਮਿਿਲਆ।ਹਾਜ਼ਰ ਆਗੂਆਂ ਨੇ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਸਿਹਤ ਮਹਿਕਮੇ ‘ਚ ਕੰਮ ਕਰ ਰਹੀਆਂ ਹਨ।ਉਹਨਾਂ ਦੀ ਤਨਖਾਹ ਖਜ਼ਾਨੇ ‘ਚੋਂ ਨਿਕਲਦੀ ਹੈ ਪਰ ਸਮੇਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਨੂੰ ਅਜੇ ਤੱਕ ਰੈਗੂਲਰ ਨਹੀਂ ਕੀਤਾ।ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਦਿੱਤੇ ਜਾਣ ਦਾ ਮਸਲਾ ਅਦਾਲਤਾਂ ‘ਚ ਲਟਕ ਰਿਹਾ ਹੈ। ਇਸ ਮੌਕੇ ਸਬੂਤ ਵੱਜੋਂ ਲੋੜੀਂਦੇ ਦਸਤਾਵੇਜ਼ ਵੀ ਪੇਸ਼ ਕੀਤੇ ਗਏ।
ਮੁੱਖ ਮੰਤਰੀ ਵਲੋਂ ਭਰੋਸਾ – ਸਿਹਤ ਮੁਲਾਜ਼ਮ ਆਗੂਆਂ ਮੁਤਾਬਿਕ ਮਿਲਣੀ ਉਪਰੰਤ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਲਟਕਦੀ ਮੰਗ ਜਲਦ ਪੂਰੀ ਕਰ ਦਿੱਤੀ ਜਾਵੇਗੀ।ਇਸ ਤੋਂ ਬਾਅ ਸੂਬਾ ਪ੍ਰਧਾਨ ਨੇ ਇਕ ਪ੍ਰੈੱਸ ਬਿਆਨ ਰਾਹੀਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹੁਣ ਵੀ ਮਸਲੇ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ‘ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਇਸ ਮੌਕੇ ਮਲਕੀਤ ਕੌਰ ਸੰਗਰੂਰ, ਦਲਵੀਰ ਕੌਰ, ਰਾਜ ਰਾਣੀ, ਸੁਨੀਤਾ ਰਾਣੀ, ਭਿੰਦਰ ਕੌਰ, ਸ਼ਿੰਦਰਪਾਲ ਕੌਰ, ਹਰਜਿੰਦਰ ਕੌਰ, ਬਲਜੀਤ ਕੌਰ, ਸੁਮਨਪ੍ਰੀਤ ਕੌਰ, ਚਰਨਜੀਤ ਕੌਰ ਮਾਨਸਾ ਹਾਜ਼ਰ ਸਨ।