ਮਨਰੇਗਾ ਕਿਰਤੀ ਆਗੂਆਂ ਵਲੋਂ ਤਿੱਖਾ ਸੰਘਰਸ਼ ਵਿੱਢਣ ਦਾ ਸੱਦਾ

ਮਨਰੇਗਾ ਕਿਰਤੀ ਆਗੂਆਂ ਵਲੋਂ ਤਿੱਖਾ ਸੰਘਰਸ਼ ਵਿੱਢਣ ਦਾ ਸੱਦਾ

ਮਨਰੇਗਾ ਕਿਰਤੀ ਆਗੂਆਂ ਵਲੋਂ ਤਿੱਖਾ ਸੰਘਰਸ਼ ਵਿੱਢਣ ਦਾ ਸੱਦਾ

ਸਰਦੂਲ਼ਗੜ੍ਹ – 11 ਜੁਲਾਈ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਟੀਚਰਜ ਹੋਮ ਬਠਿੰਡਾ ਵਿਖੇ ‘ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ’ ਦੇ ਦੱਖਣੀ ਮਾਲਵਾ ਖਿੱਤੇ ਦੇ ਜਿਿਲ੍ਹਆਂ ਦੀ ਕਨਵੈਨਸ਼ਨ ਬੁਲਾਈ ਗਈ। ਜਿਸ ਦੀ ਪ੍ਰਧਾਨਗੀ ਗੁਰਮੀਤ ਸਿੰਘ ਬਠਿੰਡਾ, ਜੱਗਾ ਸਿੰਘ ਫਾਜ਼ਿਲਕਾ, ਜਸਵਿੰਦਰ ਸਿੰਘ ਵੱਟੂ ਸ੍ਰੀ ਮੁਕਤਸਰ ਸਾਹਿਬ, ਬਲਕਾਰ ਸਿੰਘ ਔਲਖ ਫਰੀਦਕੋਟ, ਆਤਮਾ ਰਾਮ ਮਾਨਸਾ ਨੇ ਕੀਤੀ। ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਮਤਾ ਪੇਸ਼ ਕੀਤਾ।

ਮੁੱਖ ਬੁਲਾਰੇ ਸਾਥੀ ਮੰਗਤ ਰਾਮ ਪਾਸਲਾ ਤੇ ਮਨਰੇਗਾ ਵਰਕਰਜ਼ ਯੂਨੀਅਨ ਦੇ ਸੂਬਾਈ ਕਨਵੀਨਰ ਸਾਥੀ ਦੀਪਕ ਠਾਕੁਰ ਨੇ ਕਿਰਤੀਆਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਤੇ ਦੇਸ਼ ਵਿਰੋਧੀ ਨੀਤੀਆਂ ਖਿਲਾਫ ਫੈਸਲਾਕੁੰਨ ਤੇ ਤਿੱੱਖਾ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਉਨ੍ਹਾਂ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ‘ਤੇ ਚਿੰਤਾ ਜ਼ਾਹਿਰ ਕੀਤੀ। ਪੁਿਲਸ ਮੁਕਾਬਲਿਆਂ ਰਾਹੀਂ ਹੋਈਆ ਮੌਤਾਂ ਨੂੰ ਗੈਰਸੰਵਿਧਾਨਕ ਦੱਸਦੇ ਹੋਏ ਲੋਕਾਂ ਨੂੰ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।

ਧਰਮਿੰਦਰ ਸਿੰਘ (ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ), ਰਵਿੰਦਰ ਸਿੰਘ ਰਵੀ (ਕੋ-ਕਨਵੀਨਰ ਪੰਜਾਬ ਸਟੂਡੈਂਟਸ ਫੈਡਰੇਸ਼ਨ), ਵਰਿੰਦਰ ਸਿੰਘ (ਸਰਪ੍ਰਸਤ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ), ਮਹੀਪਾਲ ਸਾਥੀ, ਗੁਰਤੇਜ ਸਿੰਘ ਹਰੀ ਨੌ (ਸੂਬਾਈ ਆਗੂ ਦਿਹਾਤੀ ਮਜ਼ਦੂਰ ਸਭਾ ਪੰਜਾਬ) ਨੇ ਵੀ ਆਪੋ ਆਪਣੇ ੁਿਵਚਾਰ ਸਾਂਝੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਕਿਰਤੀ ਪਰਿਵਾਰਾਂ ਨੂੰ ਸਾਲ ਵਿਚ ਨਾ ਹੀ ਪੂਰੇ 100 ਦਿਨ ਰੁਜ਼ਗਾਰ ਮਿਲਦਾ ਹੈ ਤੇ ਨਾ ਹੀ ਤੈਅਸ਼ੁਦਾ ਮਿਹਨਤਾਨਾ। ਜ਼ਖ਼ਮੀ ਹੋਣ ਜਾਂ ਮੌਤ ਹੋ ਜਾਣ ‘ਤੇ ਮੁਆਵਜ਼ੇ ਦੀ ਸਹੂਲਤ ਵੀ ਨਹੀਂ।ਕੇਂਦਰੀ ਸਰਕਾਰ ਲਗਾਤਾਰ ਮਨਰੇਗਾ ਫੰਡ ਘਟਾਉਂਦੀ ਜਾ ਰਹੀ ਹੈ। ਇਸ ਮੌਕੇ ਪਾਸ ਕੀਤੇ ਮਤੇ ਰਾਹੀਂ ਪੇਂਡੂ ਕਿਰਤੀ ਪਰਿਵਾਰਾਂ ਬਾਲਗ ਜੀਆਂ ਲਈ 700 ਰੁਪਏ ਦਿਹਾੜੀ ਤੇ ਸਾਰਾ ਸਾਲ ਕੰਮ ਦੇਣ ਦੀ ਮੰਗ ਕੀਤੀ ਗਈ।

 

Read Previous

ਸਰਦੂਲਗੜ੍ਹ ਦੇ ਨੰਬਰਦਾਰਾਂ ਨੇ ਮਹੀਨੇਵਾਰ ਮੀਟਿੰਗ ਕੀਤੀ

Read Next

ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਡੇਂਗੂ ‘ਤੇ ਵਾਰ ਸਬੰਧੀ ਮੁਹਿੰਮ ਤੇਜ਼

Leave a Reply

Your email address will not be published. Required fields are marked *

Most Popular

error: Content is protected !!