ਸਰਦੂਲਗੜ੍ਹ-22 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)ਪਿਛਲੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ‘ਚ ਮਾਨਸਾ ਦੇ ਪਿੰਡ ਭੰਮੇ ਖੁਰਦ ਵਿਖੇ ਸਰਪੰਚੀ ਪਦ ਲਈ ਜਿੱਤ ਹਾਰ ਦਾ ਫੈਸਲਾ ਸਖ਼ਤ ਮੁਕਾਬਲੇ ‘ਚ ਹੋਇਆ। ਜੇਤੂ ਉਮੀਦਵਾਰ ਗੁਰਜੰਟ ਸਿੰਘ 5 ਵੋਟਾਂ ਦੇ ਵਾਧੇ ਨਾਲ ਚੋਣ ਜਿੱਤ ਕੇ ਪਿੰਡ ਦੇ ਸਰਪੰਚ ਬਣੇ। ਜਿਕਰਯੋਗ ਹੈ ਕਿ ਪਿੰਡ ਦੇ ਸਾਰੇ ਪੰਚ ਜੈਬਾ ਸਿੰਘ, ਮਲਕੀਤ ਕੌਰ, ਬਲਜੀਤ ਕੌਰ, ਮੁਖਤਿਆਰ ਕੌਰ, ਸੁਖਦੇਵ ਕੌਰ, ਗੁਰਚਰਨ ਸਿੰਘ, ਜੋਗਿੰਦਰ ਸਿੰਘ, ਸਰਬਸੰਮਤੀ ਨਾਲ ਚੁਣੇ ਗਏ। ਸਿਰਫ ਸਰਪੰਚੀ ਦੀ ਚੋਣ ਲਈ ਵੋਟਿੰਗ ਹੋਈ। ਨਵੇਂ ਬਣੇ ਸਰਪੰਚ ਗੁਰਜੰਟ ਸਿੰਘ ਤੇ ਸਮੂਹ ਪੰਚਾਂ ਨੇ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਿਨਾਂ ਕਿਸੇ ਭੇਦ ਭਾਵ ਤੋਂ ਪਿੰਡ ਦਾ ਵਿਕਾਸ ਕਰਨਾਂ ਉਨ੍ਹਾਂ ਦਾ ਮੁੱਖ ਮਕਸਦ ਹੈ।ਪਿੰਡ ਵਾਸੀਆਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਾਬਕਾ ਸਰਪੰਚ ਸੁਖਦੇਵ ਸਿੰਘ, ਗੁਰਪਿਆਰ ਸਿੰਘ ਸਾਬਕਾ ਪੰਚ, ਸੁਖਵਿੰਦਰ ਸਿੰਘ ਸੁਖੀ ਭੰਮਾਂ, ਬੁੱਧੂ ਸਿੰਘ, ਗੁਰਜੀਤ ਸਿੰਘ, ਗੁਰਦੀਪ ਸਿੰਘ, ਬਹਾਦਰ ਸਿੰਘ ਧਾਲੀਵਾਲ, ਪਰਮਜੀਤ ਪਰਮਾ ਮਲਕੀਤ ਸਿੰਘ, ਦਰਸ਼ਨ ਸਿੰਘ, ਹਰਮੇਸ਼ ਮੇਸ਼ੀ, ਲਖਵੀਰ ਸਿੰਘ, ਮਲਕੀਤ ਸਿੰਘ, ਜੀਵਨ ਸਿੰਘ, ਦੀਪ ਸਿੰਘ, ਹਰਬੰਸ ਗੋਰਾ, ਸੋਹਣਾ ਸਿੰਘ, ਬੀਰਦਾਸ, ਬਲਵੀਰ ਸਿੰਘ ਫੌਜੀ, ਰੂਪ ਸਿੰਘ ਖਾਲਸਾ, ਹਰਜੀਤ ਸਿੰਘ, ਬਿਸਾਖਾ ਸਿੰਘ, ਦਰਸ਼ਨ ਸਿੰਘ ਰਾਗੀ, ਰਾਜ ਸਿੰਘ, ਜਗਸੀਰ ਸਿੰਘ, ਬਲੀਆ ਸਿੰਘ, ਕੁਲਦੀਪ, ਖੂਨਦਾਨੀ ਗੁਰਪ੍ਰੀਤ ਸਿੰਘ ਭੰਮਾ, ਜਸਵੰਤ ਸਿੰਘ ਗ੍ਰੰਥੀ ਹਾਜ਼ਰ ਸਨ। Share Tweet Share Whatsapp Email