ਭਾਰਤ ਜੋੜੋ ਯਾਤਰਾ ਸਬੰਧੀ ਝੁਨੀਰ ਦੇ ਕਾਂਗਰਸੀਆਂ ਦੀ ਇਕੱਤਰਤਾ

ਭਾਰਤ ਜੋੜੋ ਯਾਤਰਾ ਸਬੰਧੀ ਝੁਨੀਰ ਦੇ ਕਾਂਗਰਸੀਆਂ ਦੀ ਇਕੱਤਰਤਾ

ਵੱਡੀ ਗਿਣਤੀ’ਚ ਯਾਤਰਾ ਨਾਲ ਜੁੜਨਗੇ ਵਰਕਰ-ਬਿਕਰਮ ਸਿੰਘ ਮੋਫਰ

ਸਰਦੂਲਗੜ੍ਹ-12 ਦਸੰਬਰ (ਜ਼ੈਲਦਾਰ ਟੀ.ਵੀ.) ਕਾਂਗਰਸ ਪਾਰਟੀ ਬਲਾਕ ਝੁਨੀਰ ਦੇ ਵਰਕਰਾਂ ਦੀ ਇਕੱਤਰਤਾ ਪਿੰਡ ਮੋਫਰ ਵਿਖੇ ਬਲਾਕ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ ਦੀ ਪ੍ਰਧਾਨਗੀ’ਚ ਹੋਈ।ਜਿਸ ਦੌਰਾਨ ਕਾਂਗਰਸ ਦੀ ਮੂਹਰਲੀ ਕਤਾਰ ਦੇ ਆਗੂ ਰਾਹੁਲ ਗਾਂਧੀ ਵਲੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਸਬੰਧੀ ਵਿਚਾਰ ਚਰਚਾ ਕੀਤੀ ਗਈ।ਵਿਸ਼ੇਸ਼ ਤੌਰ ਤੇ ਹਾਜ਼ਰ ਪਾਰਟੀ ਦੇ ਹਲਕਾ ਇੰਚਾਰਜ ਬਿਕਰਮ ਸਿੰਘ ਮੋਫਰ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਪੰਜਾਬ’ਚ ਦਾਖ਼ਲ ਹੋਣ ਤੇ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ।ਸਮੁੱਚੇ ਹਲਕੇ ਦੇ ਵਰਕਰ ਵੱਡੀ ਗਿਣਤੀ’ਚ ਯਾਤਰੀ ਕਾਫਲੇ ਨਾਲ ਜੁੜਨਗੇ।ਯਾਤਰਾ ਦੇ ਸਵਾਗਤੀ ਪ੍ਰੋਗਰਮਾ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵਰਕਰਾਂ ਨੂੰ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ।ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰੀਕ ਸਿੰਘ ਢਿੱਲੋਂ,ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ,ਕੁਲਦੀਪ ਸਿੰਘ ਝੇਰਿਆਂਵਾਲੀ,ਗੁਰਵਿੰਦਰ ਸਿੰਘ ਪੰਮੀ ਸਰਪੰਚ ਰਏਪੁਰ,ਲਾਭ ਸਿੰਘ ਲਾਲਿਆਂਵਾਲੀ,ਨਾਜ਼ਮ ਸਿੰਘ ਬਣਾਂਵਾਲੀ,ਬਲਵੀਰ ਸਿੰਘ,ਪੰਮਾ ਸਿੰਘ ਮਾਖਾ,ਅਮਨਦੀਪ ਸਿੰਘ ਨੰਬਰਦਾਰ,ਮਨਜੀਤ ਸਿੰਘ ਕੋਟਧਰਮੂ,ਹੋਰਨਾਂ ਪਿੰਡਾਂ ਦੇ ਪੰਚ ਸਰਪੰਚ ਤੇ ਪਾਰਟੀ ਵਰਕਰ ਹਾਜ਼ਰ

Read Previous

ਗਿਆਨੀ ਹਰਜਿੰਦਰ ਸਿੰਘ ਹੰਸ ਬਣੇ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਦੇ ਸੂਬਾ ਪ੍ਰਧਾਨ

Read Next

ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ ਲਘੂ ਫਿਲਮ ‘ਸੋਚ ਆਪਣਿਆਂ ਦੀ’

Leave a Reply

Your email address will not be published. Required fields are marked *

Most Popular

error: Content is protected !!