
ਨੀਂਦਰਲੈਂਡ ਨੂੰ ਹਰਾ 3 ਦੇ ਮੁਕਬਾਲੇ 4 ਗੋਲਾਂ ਨਾਲ ਦਿੱਤੀ ਮਾਤ
ਸਰਦੂਲਗੜ੍ਹ- 12 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਭਾਰਤੀ ਦੀ ਜੂਨੀਅਰ ਹਾਕੀ ਟੀਮ ਮਲੇਸ਼ੀਆ ਦੇ ਕੁਆਲਾਲੰਪੁਰ ਵਿਖੇ 5 ਦਸੰਬਰ ਤੋਂ 16 ਦਸੰਬਰ ਤੱਕ ਖੇਡੇ ਜਾਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚ ਗਈ ਹੈ।ਅੱਜ ਦੇ ਕੁਆਰਟਰ ਫਾਈਨਲ ਮੁਕਾਬਲੇ ‘ਚ ਭਾਰਤ ਨੇ ਨੀਦਰਲੈਂਡ ਨੂੰ 3 ਦੇ ਮੁਕਾਬਲੇ 4 ਗੋਲਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਜ਼ਿਕਰ ਯੋਗ ਹੈ ਕਿ 1980 ਦੇ ਬਾਅਦ ਯੁਰਪੀ ਦੇਸ਼ਾਂ ਦੀਆਂ ਟੀਮਾਂ ਭਾਰਤੀ ਹਾਕੀ ਤੇ ਭਾਰੂ ਰਹੀਆਂ ਹਨ। ਨੀਦਰਲੈਂਡ ਤੇ ਜਿੱਤ ਦਰਜ ਕਰਨਾ ਭਾਰਤੀ ਹਾਕੀ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਹੈ।3-3 ਦੀ ਬਰਾਬਰੀ ਤੋਂ ਬਾਅਦ ਭਾਰਤੀ ਕਪਤਾਨ ਉੱਤਮ ਸਿੰਘ ਨੇ ਜੇਤੂ ਗੋਲ ਕੀਤਾ। ਸੈਮੀਫਾਈਨਲ ਮੁਕਾਬਲਾ ਭਾਰਤ ਦਾ ਜਰਮਨ ਨਾਲ ਹੋਵੇਗਾ।