ਕਿਸਾਨੀ ਮੰਗਾਂ ਨੂੰ ਜਾਣਬੁੱਝ ਕੇ ਲਟਕਾ ਰਹੀਆਂ ਨੇ ਸਰਕਾਰਾਂ-ਜਟਾਣਾ
ਸਰਦੂਲਗੜ੍ਹ-14 ਦਸੰਬਰ (ਜ਼ੈਲਦਾਰ ਟੀ.ਵੀ.) ਭਾਰਤੀ ਕਿਸਾਨ ਯੂਨੀਅਨ ਬਲਾਕ ਸਰਦੂਲਗੜ੍ਹ ਦੀ ਇਕੱਤਰਤਾ ਸਥਾਨਕ ਗੁਰਦੁਆਰਾ ਮਾਲ ਸਾਹਿਬ ਵਿਖੇ ਜਸਵੰਤ ਸਿੰਘ ਮਾਨਖੇੜਾ ਦੀ ਪ੍ਰਧਾਨਗੀ’ਚ ਹੋਈ। ਜਿਸ ਦੌਰਾਨ ਲਟਕਦੀਆਂ ਕਿਸਾਨੀ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।ਵਿਸ਼ੇਸ਼ ਤੌਰ ਤੇ ਹਾਜ਼ਰ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਜਟਾਣਾਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਕਿਸਾਨੀ ਨਾਲ ਸਬੰਧਿਤ ਮੰਗਾਂ ਨੂੰ ਜਾਣਬੁੱਝ ਕੇ ਲਟਕਾ ਰਹੀਆਂ ਹਨ।ਕਿਸਾਨ ਆਗੂ ਨੇ ਪਹਿਲਾਂ ਤੋਂ ਹਕੂਮਤ ਦੇ ਧਿਆਨ ਵਿਚ ਮੰਗਾਂ ਨੂੰ ਦੁਹਰਾਉਂਦੇ ਹੋਏ ਸਰਕਾਰ ਨੂੰ ਅਪੀਲ ਕੀਤੀ ਕਿ ਸਵਾਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ।ਖਸਖਸ ਦੀ ਖੇਤੀ ਨੂੰ ਪ੍ਰਵਾਨਗੀ ਦਿੱਤੀ ਜਾਵੇ।ਕਿਸਾਨਾਂ ਸਿਰ ਚੜ੍ਹਿਆ ਕਰਜਾ ਤੇ ਪਰਚੇ ਰੱਦ ਕੀਤੇ ਜਾਣ।ਲਖੀਮਪੁਰ ਖੀਰੀ ਦੇ ਪੀੜਤਾਂ ਨੂੰ ਇਨਸਾਫ਼ ਦਿੱਤਾ ਜਾਵੇ।ਇਸ ਮੌਕੇ ਸੰਤੋਖ ਸਿੰਘ ਖੈਰਾ,ਭੋਲਾ ਸਿੰਘ ਸਾਧੂਵਾਲਾ,ਗੁਰਚਰਨ ਸਿੰਘ ਸਰਦੂਲਗੜ੍ਹ,ਜਗਸੀਰ ਸਿੰਘ ਸਰਦੂਲਗੜ੍ਹ,ਜਗਜੀਤ ਸਿੰਘ,ਕੁਲਵੰਤ ਸਿੰਘ,ਕਰਨੈਲ ਸਿੰਘ,ਦਲੇਲ ਸਿੰਘ,ਅਮਰੀਕ ਸਿੰਘ,ਦਰਸ਼ਨ ਸਿੰਘ ਹਾਜ਼ਰ ਸਨ।