ਭਾਰਤੀ ਕਿਸਾਨ ਯੂਨੀਅਨ ਬਲਾਕ ਝੁਨੀਰ ਦੀ ਇਕੱਤਰਤਾ ਹੋਈ
ਸਰਦੂਲਗੜ੍ਹ – 15 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਝੁਨੀਰ ਬਲਾਕ) ਦੀ ਇਕੱਤਰਤਾ ਜ਼ਿਲ੍ਹਾ ਪ੍ਰੈੱਸ ਸਕੱਤਰ ਰਜਿੰਦਰ ਸਿੰਘ ਦੀ ਪ੍ਰਧਾਨਗੀ ‘ਚ ਹੋਈ। ਇਸ ਦੌਰਾਨ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ, ਪ੍ਰਸ਼ੋਤਮ ਸਿੰਘ ਗਿੱਲ ਤੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਹਿਲਾ ਪਹਿਲਵਾਨਾਂ ਵਲੋਂ ਕੇਂਦਰੀ ਵਜ਼ੀਰ ਬ੍ਰਿਜ ਭੂਸ਼ਣ ਤੇ ਲਗਾਏ ਜਿਨਸੀ ਸ਼ੋਸ਼ਣ ਦੇ ਕਥਿਤ ਦੋਸ਼ਾਂ ਦੀ ਜਾਂਚ ਕਰਵਾ ਕੇ ਉਸ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਬੇਮੌਸਮੀ ਬਰਸਾਤ ਨਾਲ ਹੋਏ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਜਲਦੀ ਦਿੱਤਾ ਜਾਵੇ। ਟੇਲਾਂ ਤੇ ਨਹਿਰੀ ਪਾਣੀ ਕਮੀ ਪੂਰੀ ਕੀਤੀ ਜਾਵੇ। ਟਿਊਬਵੈੱਲ ਮੋਟਰਾਂ, ਬਿਜਲੀ ਦੇ ਖੰਭਿਆਂ ਤੇ ਤਾਰਾਂ ਦੀ ਮੁਰੰਮਤ ਕੀਤੀ ਜਾਵੇ। ਚਿੱਪ ਵਾਲੇ ਮੀਟਰ ਨਾ ਲਗਾਏ ਜਾਣ ਤੇ ਅਵਾਰਾ ਪਸ਼ੂਆਂ ਦਾ ਵੀ ਕੋਈ ਠੋਸ ਹੱਲ ਕੀਤਾ ਜਾਵੇ।
ਇਸ ਮੌਕੇ ਤੋਤਾ ਸਿੰਘ ਹੀਰਕੇ, ਗੋਰਾ ਸਿੰਘ ਰਾਏਪੁਰ, ਹਰਬੰਸ ਸਿੰਘ ਰਾਏਪੁਰ, ਬਲਜਿੰਦਰ ਸਿੰਘ ਹੀਰਕੇ, ਹਰਵਿੰਦਰ ਸਿੰਘ ਮਾਖੇਵਾਲਾ, ਬਲਦੇਵ ਸਿੰਘ ਜੌੜਕੀਆਂ, ਜਗਸੀਰ ਸਿੰਘ ਝੁਨੀਰ, ਹਰਬੰਸ ਸਿੰਘ ਦਲੇਲਵਾਲਾ, ਭੋਲਾ ਸਿੰਘ ਝੁਨੀਰ, ਅਮਰੀਕ ਸਿੰਘ ਘੁਰਕਣੀ, ਗੁਰਦੀਪ ਸਿੰਘ ਝੁਨੀਰ ਹਾਜ਼ਰ ਸਨ।