ਭਾਕਿਯੂ ਸਿੱਧੂਪੁਰ ਨੇ ਪਿੰਡ ਬਰਨ ਵਿਖੇ ਲੱਗੇ ਚਿੱਪ ਵਾਲੇ ਮੀਟਰ ਲਾਹ ਕੇ ਵਾਪਸ ਮੋੜੇ
ਸਰਦੂਲਗੜ੍ਹ-6 ਮਾਰਚ(ਜ਼ੈਲਦਾਰ ਟੀ.ਵੀ.)ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸਰਦੂਲਗੜ੍ਹ ਦੇ ਪਿੰਡ ਬਰਨ ਵਿਖੇ ਲੱਗੇ ਚਿੱਪ ਵਾਲੇ 3 ਮੀਟਰ ਉਤਾਰ ਕੇ ਬਿਜਲੀ ਵਿਭਾਗ ਨੂੰ ਵਾਪਸ ਮੋੜ ਦਿੱਤੇ।ਬਲਾਕ ਪ੍ਰਧਾਨ ਬਲਵੀਰ ਸਿੰਘ ਝੰਡੂਕੇ ਨੇ ਦੱਸਿਆ ਕਿ ਸਰਕਾਰੀ ਸਕੂਲ,ਆਰ.ਓ.ਸਿਸਟਮ,ਜਲ ਘਰ’ਚ ਮਹਿਕਮੇ ਨੇ ਪ੍ਰੀ-ਪੇਡ ਮੀਟਰ ਲਗਾ ਦਿੱਤੇ ਸਨ।ਜਿੰਨ੍ਹਾਂ ਨੂੰ ਪੁੱਟ ਕੇ ਬਿਜਲੀ ਦਫ਼ਤਰ ਝੁਨੀਰ ਜਮ੍ਹਾਂ ਕਰਵਾ ਦਿੱਤਾ ਹੈ।ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸਰਕਾਰ ਦੇ ਇਸ ਕੰਮ ਦਾ ਡਟ ਕੇ ਵਿਰੋਧ ਕਰਦੀ ਹੈ।ਭਵਿੱਖ ਦੌਰਾਨ ਵੀ ਕਿਸੇ ਪਿੰਡ’ਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ।ਇਸ ਮੌਕੇ ਅਮਰੀਕ ਸਿੰਘ,ਦਿਦਾਰ ਸਿੰਘ,ਕਰਨੈਲ ਸਿੰਘ,ਹਰਵਿੰਦਰ ਸਿੰਘ,ਗੁਰਸੇਵਕ ਸਿੰਘ,ਗੁਰਲਾਲ ਸਿੰਘ,ਕੇਵਲ ਸਿੰਘ ਅੰਗਰੇਜ਼ ਸਿੰਘ ਹਾਜ਼ਰ ਸਨ।