ਭਾਕਿਯੂ ਏਕਤਾ ਸਿੱਧੂਪਰ ਵਲੋਂ ਐਸ.ਡੀ.ਐਮ.ਦਫ਼ਤਰ ਦਾ ਘਿਰਾਓ 31 ਨੂੰ
ਸਰਦੂਲਗੜ੍ਹ- 25 ਜਨਵਰੀ (ਜ਼ੈਲਦਾਰ ਟੀ.ਵੀ.) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੁਪੁਰ ਬਲਾਕ ਸਰਦੂਲਗੜ ਤੇ ਝੁਨੀਰ ਦੀ ਇਕੱਤਰਤਾ ਪਿੰਡ ਬੁਰਜ ਭਲਾਈਕੇ ਵਿਖੇ ਹੋਈ।ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ 4 ਬੰਦ ਪਏ ਸਰਕਾਰੀ ਰੂਟਾਂ ਦਾ ਮਸਲਾ ਗੰਭੀਰਤਾ ਨਾਲ ਵਿਚਾਰਿਆ ਗਿਆ।ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਮੁਤਾਬਿਕ ਮਾਨਸਾ ਤੋਂ ਤਲਵੰਡੀ ਸਾਬੋ ਵਾਇਆ ਝੁਨੀਰ,ਤਲਵੰਡੀ ਸਾਬੋ ਤੋਂ ਬੁਢਲਾਡਾ ਵਾਇਆ ਰਾਮਾਂਨੰਦੀ,ਮਾਨਸਾ ਤੋਂ ਸਰਦੂਲਗੜ੍ਹ ਵਾਇਆ ਮੀਰਪੁਰ,ਮਾਨਸਾ ਤੋਂ ਡਿੰਗ ਵਾਇਆ ਭਲਾਈਕੇ ਲੰਬੇ ਸਮੇਂ ਤੋਂ ਬੰਦ ਹਨ।ਜਿਸ ਕਰਕੇ ਸਕੂਲੀ ਬੱਚੇ ਤੇ ਸਵਾਰੀਆਂ ਆਪੋ ਆਪਣੋ ਕੰਮ ਧੰਦਿਆਂ ਦੇ ਟਿਕਾਣੇ ਤੇ ਸਮੇਂ ਸਿਰ ਪਹੁੰਚਣ ਲਈ ਬਹੁਤ ਪਰੇਸ਼ਾਨ ਹੁੰਦੇ ਹਨ।ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਉਪਰੋਕਤ ਮਸਲਾ ਪ੍ਰਸ਼ਾਸਨ ਦੇ ਧਿਆਨ’ਚ ਵੀ ਲਿਆਂਦਾ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ।ਜਥੇਬੰਦੀ ਨੈ ਫੈਸਲਾ ਕੀਤਾ ਹੈ ਬੰਦ ਰੂਟ ਚਾਲੂ ਨਾ ਕਰਨ ਦੇ ਰੋਸ ਵੱਜੋਂ ਮਾਮਲਾ ਪੰਜਾਬ ਸਰਕਾਰ ਦੇ ਧਿਆਨ’ਚ ਲਿਆਉਣ ਲਈ 31 ਜਨਵਰੀ 2023 ਨੂੰ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਸਰਦੂਲਗੜ੍ਹ ਦਾ ਘਿਰਾਓ ਕੀਤਾ ਜਾਵੇਗਾ।ਇਸ ਮੌਕੇ ਗੁਰਚਰਨ ਸਿੰਘ ਉੱਲਕ ਬਲਾਕ ਪ੍ਰਧਾਨ ਝੁਨੀਰ,ਬਲਵੀਰ ਸਿੰਘ ਝੰਡੂਕੇ ਬਲਾਕ ਪ੍ਰਧਾਨ ਸਰਦੂਲਗੜ੍ਹ,ਹਰਮੀਤ ਸਿੰਘ ਝੰਡਾ ਕਲਾਂ,ਬਿੰਦਰ ਸਿੰਘ ਭੰਮੇ ਖੁਰਦ,ਰਣਜੀਤ ਸਿੰਘ ਬੁਰਜ ਤੋਂ ਇਲਾਵਾ ਹੋਰ ਕਿਸਾਨ ਹਾਜ਼ਰ ਸਨ।