ਉਪ ਮੰਡਲ ਮੈਜਿਸਟਰੇਟ ਦਫ਼ਤਰਾਂ ਮੂਹਰੇ ਧਰਨੇ 22 ਮਈ ਨੂੰ
ਸਰਦੂਲਗੜ੍ਹ – 18 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਰਦੂਲਗੜ੍ਹ ਦੇ ਆਗੂਆਂ ਦੀ ਇਕੱਤਰਤਾ ਫੱਤਾ ਮਾਲੋਕਾ ਵਿਖੇ ਬਲਾਕ ਪ੍ਰਧਾਨ ਹਰਪਾਲ ਸਿੰਘ ਪਾਲੀ ਮੀਰਪੁਰ ਕਲਾਂ ਦੀ ਪ੍ਰਧਾਨਗੀ ‘ਚ ਹੋਈ। ਇਸ ਦੌਰਾਨ ਫਸਲਾਂ ਦੇ ਖਰਾਬੇ, ਲੰਪੀ ਸਕਿਨ ਦੀ ਬਿਮਾਰੀ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਨਾ ਮਿਲਣ ਤੋਂ ਇਲਾਵਾ ਲੋੜਵੰਦ ਲੋਕਾਂ ਨੂੰ ਮਿਲਣ ਵਾਲੀ ਕਣਕ ਦੀ ਕਟੌਤੀ ਸਬੰਧੀ ਵਿਚਾਰ ਚਰਚਾ ਕੀਤੀ ਗਈ।
ਬਲਾਕ ਪ੍ਰਧਾਨ ਨੇ ਦੱਸਿਆ ਕਿ ਜਥੇਬੰਦੀ ਵਲੋਂ ਉਪਰੋਕਤ ਮੰਗਾਂ ਨੂੰ ਪੂਰਾ ਕਰਾਉਣ ਲਈ ਪੂਰੇ ਪੰਜਾਬ ਦੇ ਉਪ ਮੰਡਲ ਮੈਜਿਸਟਰੇਟ ਦਫ਼ਤਰਾਂ ਮੂਹਰੇ 22 ਮਈ 2023 ਨੂੰ ਧਰਨੇ ਲਗਾਏ ਜਾਣਗੇ। ਇਸ ਮੌਕੇ ਗੁਰਤੇਜ ਸਿੰਘ, ਲੀਲਾ ਸਿੰਘ, ਜਗਜੀਤ ਸਿੰਘ, ਜੀਤਾ ਸਿੰਘ, ਬਿੰਦਰ, ਗੁਰਭਿੰਦਰ ਸਿੰਘ, ਸੁਖਦੇਵ ਸਿੰਘ ਹਾਜ਼ਰ ਸਨ।