ਭਾਕਿਯੂ ਉਗਰਾਹਾਂ ਵਲੋਂ ਨਸ਼ਿਆਂ ਖਿਲਾਫ ਧਰਨੇ 6 ਸਤੰਬਰ ਤੋਂ
ਸਰਦੂਲਗੜ੍ਹ – 22 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਝੁਨੀਰ ਵਲੋਂ ਦਸੌਂਧੀਆਂ, ਰਾਮਾਨੰਦੀ, ਲਾਲਿਆਂਵਾਲੀ, ਭਲਾਈਕੇ, ਝੇਰਿਆਂਵਾਲੀ, ਬੀਰੇਵਾਲਾ ਵਿਖੇ ਲੋਕਾਂ ਨੂੰ ਨਸ਼ਿਆਂ ਖਿਲਾਫ ਲਾਮਬੰਦ ਕੀਤਾ ਗਿਆ। ਜ਼ਿਲ੍ਹਾ ਆਗੂ ਉਤਮ ਸਿੰਘ ਰਾਮਾਨੰਦੀ ਨੇ ਦੱਸਿਆ ਕਿ 6 ਸਤੰਬਰ 2023 ਨੂੰ ਪੰਜਾਬ ‘ਚ ਜ਼ਿਲ੍ਹਾ ਪੱਧਰੀ ਧਰਨੇ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਵਿਚ ਨਸ਼ੇ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ।ਵੱਡੀ ਗਿਣਤੀ ‘ਚ ਨੌਜਵਾਨ ਨਸ਼ੇ ਦੀ ਜਕੜ ਵਿਚ ਹਨ ਪਰ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਇਸ ਮੌਕੇ ਬਲਾਕ ਆਗੂ ਮਨਜੀਤ ਸਿੰਘ, ਰਾਏ ਸਿੰਘ ਝੇਰਿਆਂਵਾਲੀ, ਰਾਜੂ ਸਿੰਘ ਆਦਿ ਹਾਜ਼ਰ ਸਨ।