ਭਾਕਿਯੂ ਉਗਰਾਹਾਂ ਨੇ ਰੁਕਵਾਈ ਜ਼ਮੀਨ ਦੀ ਕੁਰਕੀ
ਸਰਦੂਲਗੜ੍ਹ – 11 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਤੇ ਘੁੱਦੂਵਾਲਾ ਵਿਖੇ ਜ਼ਮੀਨ ਦੀ ਕਰਨ ਪਹੁੰਚੇ ਅਧਿਕਾਰੀਆ ਨੂੰ ਬੇਰੰਗ ਵਾਪਸ ਮੋੜ ਦਿੱਤਾ।
ਮੀਤ ਪ੍ਰਧਾਨ (ਬਲਾਕ ਝੁਨੀਰ) ਕੁਲਦੀਪ ਸਿੰਘ ਚਚੋਹਰ ਨੇ ਦੱਸਿਆ ਕਿ ਉਪਰੋਕਤ ਪਿੰਡਾਂ ‘ਚ ਜ਼ਮੀਨ ਦੀ ਕੁਰਕੀ ਕਿਸੇ ਸ਼ਾਹੂਕਾਰ ਤੇ ਇਕ ਬੈਂਕ ਵਲੋਂ ਕਰਵਾਈ ਜਾਣੀ ਸੀ।ਇਕੱਠੇ ਹੋਏ ਕਿਸਾਨਾਂ ਦੇ ਜਬਰਦਸਤ ਵਿਰੋਧ ਸਦਕਾ ਕੁਰਕੀ ਲਈ ਪਹੁੰਚੇ ਅਧਿਕਾਰੀ ਬਿਨਾਂ ਕਾਰਵਾਈ ਤੋਂ ਵਾਪਸ ਚਲੇ ਗਏ।ਇਸ ਮੌਕੇ ਭੋਲਾ ਸਿੰਘ, ਮਨਜੀਤ ਸਿੰਘ ਖਾਲਸਾ ਰਾਮਾਨੰਦੀ, ਗੁਰਜੰਟ ਸਿੰਘ, ਸੁਖਦੇਵ ਸਿੰਘ, ਹਰਚੰਦ ਸਿੰਘ, ਮੇਘ ਸਿੰਘ, ਰਾਜਵਿੰਦਰ ਸਿੰਘ, ਮਜੀਠਾ ਸਿੰਘ, ਸੁਰਜੀਤ ਸਿੰਘ ਹਾਜ਼ਰ ਸਨ।