ਭਾਈ ਗੁਰਦਾਸ ਅਕੈਡਮੀ ਮਾਖਾ ਵਿਖੇ ਮਨਾਈਆਂ ਤੀਆਂ ਤੀਜ ਦੀਆਂ
ਸਰਦੂਲਗੜ੍ਹ – 13 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ) ਭਾਈ ਗੁਰਦਾਸ ਅਕੈਡਮੀ ਮਾਖਾ ਵੱਲੋਂ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਜੋੜੀ ਰੱਖਣ ਲਈ ‘ਤੀਆਂ ਤੀਜ ਦੀਆਂ’ ਦੇ ਨਾਂ ਹੇਠ ਇਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰਿੰਸੀਪਲ ਜਗਜੀਤ ਕੌਰ ਧਾਲੀਵਾਲ ਨੇ ਸੰਸਥਾ ਦੇ ਬੱਚਿਆਂ ਨੂੰ ਤੀਆਂ ਦੇ ਇਤਿਹਾਸ ਤੇ ਅਹਿਮੀਅਤ ਬਾਰੇ ਵਿਸਥਾਰ ਨਾਲ ਦੱਸਿਆ।
ਜਿਸ ਦੌਰਾਨ ਵਿਿਦਆਰਥੀਆਂ ਨੇ ਗਿੱਧਾ, ਭੰਗੜਾ, ਕੋਰੀਓਗ੍ਰਾਫੀ ਤੇ ਸਕਿੱਟਾਂ ਦੀ ਪੇਸ਼ਕਾਰੀ ਨਾਲ ਖ਼ੂਬ ਰੰਗ ਬੰਨਿਆ। ਬੀਤੇ ਸਮੇਂ ਦੀ ਯਾਦ ਨੂੰ ਤਾਜ਼ਾ ਕਰਦੇ ਖੀਰ, ਪੂੜੇ, ਮੱਠੀਆਂ, ਗੁਲਗੁਲੇ ਪਕਾਏ ਗਏ। ਲੜਕੀਆਂ ਨੇ ਪੀਂਘ ਤੇ ਅਸਮਾਨ ਛੂੰਹਦੀਆਂ ਹੀਂਘਾਂ ਝੜ੍ਹਾ ਕੇ ਤੀਆਂ ਦੇ ਤਿਓਹਾਰ ਨੂੰ ਸਿਖਰ ਤੇ ਪਹੁੰਚਾ ਦਿੱਤਾ। ਮੰਚ ਦੇ ਸੰਚਾਲਕ ਦੀ ਭੂਮਿਕਾ ਅਧਿਆਪਕਾ ਸਤਵੀਰ ਕੌਰ ਨੇ ਅਦਾ ਕੀਤੀ।
ਇਸ ਮੌਕੇ ਸੰਸਥਾ ਦੇ ਸਕੱਤਰ ਗੁਰਪ੍ਰੀਤ ਸਿੰਘ ਮੰਟੀ, ਕੁਆਰਡੀਨੇਟਰ ਪ੍ਰੀਤਇੰਦਰ ਸਿੰਘ, ਪੀ. ਆਰ. ਓ. ਨਿਰਮਲਾ ਦੇਵੀ, ਕਰਮਜੀਤ, ਸਤਵੀਰ, ਅਮਨਦੀਪ, ਜਸ਼ਨਜੋਤ, ਜੋਤੀ, ਹਰਮੇਸ਼, ਲਵਲੀ, ਰਣਜੀਤ, ਮਨਪ੍ਰੀਤ, ਨਵਦੀਪ, ਕੁਲਵਿੰਦਰ, ਸਤਵਿੰਦਰ, ਲਵਪ੍ਰੀਤ ਸਿੰਘ, ਡੀ. ਪੀ. ਬਰਿੰਦਰ ਸਿੰਘ ਹਾਜ਼ਰ ਸਨ।