ਮਲੋਟ ਵਿਖੇ ਰਾਜ ਪੱਧਰੀ ਸਮਾਗਮ’ਚ ਹੋਵੇਗਾ ਸਨਮਾਨ
ਸਰਦੂਲਗੜ੍ਹ-2 ਦਸੰਬਰ (ਜ਼ੈਲਦਾਰ ਟੀ.ਵੀ.) ਮਲੋਟ ਵਿਖੇ ਮਨਾਏ ਜਾ ਰਹੇ ਰਾਜ ਪੱਧਰੀ ਵਿਸ਼ਵ ਅਪਾਹਜਤਾ ਦਿਵਸ ਮੌਕੇ ਸਨਮਾਨਿਤ ਹੋਣ ਵਾਲਿਆਂ’ਚ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਭਲਾਈਕੇ ਦੀ ਆਂਗਣਵਾੜੀ ਵਰਕਰ ਮਲਕੀਤ ਕੌਰ ਸਟੇਟ ਅਵਾਰਡ ਲਈ ਚੁਣੀ ਗਈ ਹੈ।ਜ਼ਿਕਰ ਯੋਗ ਹੈ ਇਸ ਵਰਕਰ ਨੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਸਮੇਤ ਕੋਰੋਨਾ ਕਾਲ ਦੌਰਾਨ ਇਮਾਨਦਾਰੀ ਤੇ ਮਿਹਨਤ ਨਾਲ ਆਪਣਾ ਫਰਜ਼ ਅਦਾ ਕੀਤਾ।ਜਿਸ ਦੀਆਂ ਸ਼ਲਾਘਾ ਯੋਗ ਸੇਵਾਵਾਂ ਨੂੰ ਦੇਖਦਿਆਂ ਸਰਕਾਰ ਨੇ ਮਲਕੀਤ ਕੌਰ ਨੂੰ ਉਪਰੋਕਤ ਸਨਮਾਨ ਲਈ ਨਾਮਜ਼ਦ ਕੀਤਾ ਹੈ।ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ,ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਉਨ੍ਹਾਂ ਦੇ ਘਰ ਪਹੂੰਚ ਕੇ ਵਧਾਈ ਦਿੱਤੀ।ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਜਸਵਿੰਦਰ ਕੌਰ,ਸੁਪਰਵਾਈਜ਼ਰ ਅਮਰਜੀਤ ਕੌਰ,ਆਂਗਣਵਾੜੀ ਯੂਨੀਅਨ ਦੀ ਬਲਾਕ ਪ੍ਰਧਾਨ ਗੁਰਮੇਲ ਕੌਰ,ਪਰਮਿੰਦਰ ਕੌਰ,ਸੁਖਵਿੰਦਰ ਕੌਰ,ਜਸਪਾਲ ਕੌਰ,ਸੁਰਿੰਦਰ ਕੌਰ,ਤੇਜ ਕੌਰ,ਹਰਪ੍ਰੀਤ ਕੌਰ,ਹਰਵਿੰਦਰ ਕੌਰ ਨੇ ਉਨ੍ਹਾਂ ਦੀ ਸਾਥੀ ਵਰਕਰ ਨੂੰ ਮਾਣ ਬਖਸ਼ਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।