ਬੀਬਾ ਬਾਦਲ ਵਲੋਂ ਸਰਦੂਲਗੜ੍ਹ ਦੇ ਵਪਾਰੀ ਵਰਗ ਨਾਲ ਮੀਟਿੰਗ
ਸਰਦੂਲਗੜ੍ਹ-27 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਰਦੂਲਗੜ੍ਹ ਦੇ ਕਸਬਾ ਫੱਤਾ ਮਾਲੋਕਾ, ਝੁਨੀਰ ਤੇ ਸਥਾਨਕ ਸ਼ਹਿਰ ਦੇ ਵਪਾਰੀਆਂ ਨਾਲ ਇਕੱਤਰਤਾ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ‘ਚ ਵਪਾਰੀਆਂ ਦਾ ਵਿਸੇਸ਼ ਧਿਆਨ ਰੱਖਿਆ ਜਾਂਦਾ ਸੀ। ਚੁੰਗੀ ਖਤਮ ਕਰਨਾ, ਵਾਧੂ ਬਿਜਲੀ, ਇੰਸਪੈਕਟਰੀ ਰਾਜ ਤੋਂ ਮੁਕਤੀ ਇਹ ਸਭ ਬਾਦਲ ਸਰਕਾਰ ਦੌਰਾਨ ਹੀ ਸੰਭਵ ਹੋ ਸਕਿਆ। ਇਸ ਵੇਲੇ ਰਾਜ ਦਾ ਹਰ ਵਿਅਕਤੀ ਡਰ ਦੇ ਮਾਹੌਲ ‘ਚ ਦਿਨ ਕਟੀ ਕਰ ਰਿਹਾ ਹੈ। ਸੂਬੇ ਦੀ ਅਰਥ ਵਿਵਸਥਾ ਦੇ ਨਾਲ-ਨਾਲ ਸਮਾਜਿਕ ਵਿਵਸਥਾ ਵੀ ਖ਼ਰਾਬ ਹੋ ਚੁੱਕੀ ਹੈ। ਸਾਬਕਾ ਕੇਂਦਰ ਮੰਤਰੀ ਨੇ ਵਾਅਦਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੁੜ ਬਣਨ ਤੇ ਪੰਜਾਬ ਅੰਦਰ ਭੈਅ ਮੁਕਤ ਮਾਹੌਲ ਦੀ ਸਿਰਜਣਾ ਕੀਤੀ ਜਾਵੇਗਾ। ਵਪਾਰੀ ਵਰਗ ਦੀਆਂ ਮੁਸ਼ਕਿਲ ਦਾ ਹੱਲ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਇਸ ਦੌਰਾਨ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ, ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੁਖਦੇਵ ਸਿੰਘ ਚੈਨੇਵਾਲਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ, ਤਰਸੇਮ ਚੰਦ ਭੋਲੀ, ਬੌਬੀ ਜੈਨ, ਨੌਹਰ ਚੰਦ, ਅਜੈ ਨੀਟਾ, ਸੁਖਦੇਵ ਸਿੰਘ ਸੁੱਖੀ, ਅਸ਼ੋਕ ਡਬਲੂ, ਜਸਵੀਰ ਸਿੰਘ, ਗੁਲਜਾਰ ਸਿੰਘ, ਜਗਜੀਤ ਸਿੰਘ ਸਿੱਧੂ, ਅਨਿਲ ਬੌਬੀ, ਸ਼ਗਨ ਲਾਲ ਅਰੋੜਾ, ਭਿੰਦਰ ਸਿੰਘ ਪ੍ਰਧਾਨ, ਕੈਪਟਨ ਤੇਜਾ ਸਿੰਘ, ਆਤਮਾ ਸਿੰਘ, ਜਸਵੰਤ ਸਿੰਘ, ਨਰੇਸ਼ ਜੈਨ, ਮਹਾ ਸਿੰਘ ਸਿੱਧੂ, ਸਰਦੂਲ ਸਿੰਘ, ਸੁਰੇਸ਼ ਖੰਨਾ, ਫੌਜਾ ਸਿੰਘ, ਅਵਤਾਰ ਸਿੰਘ ਤਾਰੀ, ਰਣਧੀਰ ਚੋਧਰੀ, ਗੁਰਮੇਲ ਸਿੰਘ, ਕੇਵਲ ਚੰਦ ਜੈਨ, ਅੰਗਰੇਜ਼ ਸਿੰਘ ਨਾਗੋਕੇ, ਲੈਂਬਰ ਸਿੰਘ ਸੰਧੂ, ਸੁਖਦੇਵ ਸਿੰਘ ਸੱਗੂ, ਪ੍ਰੇਮ ਚੋਹਾਨ, ਚਰਨਜੀਤ ਸਿੰਘ ਬੰਟੀ, ਬਲਦੇਵ ਸਿੰਘ ਸੋਨੀ, ਮਨੀ ਰਾਮ ਜੈਨ, ਮਨੋਹਰ ਸਿੰਘ ਮੁਟਨੇਜਾ, ਨਾਇਬ ਸੰਧੂ, ਹੇਮੰਤ ਹਨੀ, ਪ੍ਰਾਣ ਜੈਨ ਹਜ਼ਾਰ ਸਨ।