ਬਿਨਾਂ ਗਿਰਦਾਵਰੀ ਤੋਂ ਮੁਆਵਜ਼ਾ ਦੇਣ ਦੀਆਂ ਗੱਲਾਂ ਨੂੰ ਭੁੱਲੇ ਮੁੱਖ ਮੰਤਰੀ – ਬਿਕਰਮ ਸਿੰਘ ਮੋਫਰ
ਸਰਦੂਲਗੜ੍ਹ – 9 ਅਪ੍ਰੈਲ (ਜ਼ੈਲਦਾਰ ਟੀ.ਵੀ.) ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਪਿਛਲੇ ਦਿਨੀਂ ਪੰਜਾਬ ਅੰਦਰ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।ਸਰਕਾਰ ਨੂੰ ਚਾਹੀਦਾ ਹੈ ਇਸ ਦਾ ਯੋਗ ਮੁਆਵਜ਼ਾ ਜਲਦੀ ਦਿੱਤਾ ਜਾਵੇ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮੋਫਰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਨੇ ਪਿੰਡ ਮੋਫਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਕੀਤਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਮੁਆਵਜ਼ੇ ਦੀ 11 ਕਰੋੜ 50 ਲੱਖ ਰੁ. ਜਾਰੀ ਕੀਤੀ ਰਾਸ਼ੀ ਬਹੁਤ ਘੱਟ ਹੈ, ਜਿਸ ਨਾਲ ਫਸਲਾਂ ਦੇ ਨੁਕਸਾਨ ਦੀ ਪੂਰਤੀ ਨਹੀਂ ਹੋਣ ਵਾਲੀ।ਸੱਤਾ‘ਚ ਆਉਣ ਹੋਣ ਤੋਂ ਪਹਿਲਾਂ ਤਾਂ ਮੌਜੂਦਾ ਮੁੱਖ ਬਿਨਾਂ ਗਿਰਦਾਵਰੀ ਤੋਂ 20 ਹਜ਼ਾਰ ਰੁ. ਪ੍ਰਤੀ ਏਕੜ ਮੁਆਵਜਾ ਦੇਣ ਦੀਆਂ ਗੱਲਾਂ ਕਰਿਆ ਕਰਦੇ ਸਨ, ਹੁਣ ਜਦੋਂ ਵਕਤ ਆਇਆ ਤਾਂ ਉਹ ਸਭ ਕੁੱਝ ਭੁੱਲ ਗਏ।ਕਾਂਗਰਸੀ ਆਗੂ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਫਸਲਾਂ ਦਾ ਮੁਆਵਜ਼ਾ ਉਨ੍ਹਾਂ ਵਲੋਂ ਕੀਤੇ ਵਾਅਦਿਆਂ ਮੁਤਾਬਿਕ ਹੀ ਦੇਣ।