ਬਾਲਵਾਟਿਕਾ ਪਬਲਿਕ ਸਕੂਲ ਟਿੱਬੀ ਹਰੀ ਸਿੰਘ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਰਹੀ ਸ਼ਾਨਦਾਰ
ਸਰਦੂਲਗੜ੍ਹ-15 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਸੀ. ਬੀ. ਐੱਸ. ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ‘ਚ ਬਾਲ ਵਾਟਿਕਾ ਪਬਲਿਕ ਸਕੂਲ ਟਿੱਬੀ ਹਰੀ ਸਿੰਘ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਹੁਤ ਸ਼ਾਨਦਾਰ ਰਹੀ। ਪ੍ਰਬੰਧਕਾਂ ਮੁਤਾਬਿਕ ਕੰਵਲਜੀਤ ਕੌਰ ਨੇ 90.8, ਸਕਸ਼ਮ ਗਰਗ 90.6, ਮਨੀਸ਼ਾ ਨੇ 87.6 ਫੀਸਦੀ ਅੰਕਾਂ ਨਾਲ ਸਕੂਲ ‘ਚੋਂ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਪ੍ਰੀਖਿਆ ‘ਚ ਬੈਠੇ ਬਾਕੀ ਵਿਦਿਆਰਥੀਆਂ ਨੇ ਵੀ 70 ਤੋਂ 90 ਫੀਸਦੀ ਤੱਕ ਅੰਕ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਅਰਵਿੰਦ ਕੁਮਾਰ ਤਿਵਾੜੀ ਤੇ ਮੈਨੇਜ਼ਮੈਂਟ ਕਮੇਟੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਚੰਗੇ ਨਤੀਜੇ ਦਾ ਸਿਹਰਾ ਸਕੂਲ ਦੇ ਤਜ਼ਰਬੇਕਾਰ ਤੇ ਮਿਹਨਤੀ ਸਟਾਫ ਨੂੰ ਦਿੱਤਾ।