
ਬਠਿੰਡਾ ਵਿਖੇ ਲਗਾਏ ਡਾਕਟਰੀ ਕੈਂਪ ‘ਚ 151 ਵਿਅਕਤੀਆਂ ਦੀ ਜਾਂਚ ਕੀਤੀ
ਸਰਦੂਲਗੜ੍ਹ – 30 ਸਤੰਬਰ (ਦਵਿੰਦਰਪਾਲ ਬੱਬੀ)
ਸ਼ਹੀਦ–ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਲੋੜਵੰਦਾਂ ਲੋਕਾਂ ਦੀ ਸਹੂਲਤ ਲਈ 152ਵਾਂ ਮੁਫ਼ਤ ਮੈਗਾ ਮੈਡੀਕਲ ਕੈਂਪ ਪਾਰਕ ਨੰਬਰ 39, ਬੀਬੀ ਵਾਲਾ ਰੋਡ ਬਠਿੰਡਾ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਾ. ਹਰਮਨਦੀਪ ਕੌਰ ਸਿੱਧੂ ਨੇ ਕੀਤਾ। ਇਸ ਦੌਰਾਨ ਡਾਕਟਰ ਪਾਰੁਲ ਗੁਪਤਾ, ਡਾ. ਹਰਵਿੰਦਰ ਸਿੰਘ, ਡਾ. ਦਵਿੰਦਰ ਸਿੰਘ ‘ਤੇ ਅਧਾਰਤ ਡਾਕਟਰਾਂ ਦੀ ਟੀਮ ਵੱਲੋਂ ਵੱਖ-ਵੱਖ ਰੋਗਾਂ ਦੇ 151 ਵਿਅਕਤੀਆਂ ਦੀ ਜਾਂਚ ਕੀਤੀ ਗਈ। ਦਵਾਈਆਂ ਤੇ ਐਨਕਾਂ ਸੁਸਾਇਟੀ ਨੇ ਮੁਫ਼ਤ ਵੰਡੀਆਂ।ਇਸ ਮੌਕੇ ਬੱਗਾ ਸਿੰਘ ਸੇਵਾ ਮੁਕਤ ਪ੍ਰਿੰਸੀਪਲ, ਅੰਮ੍ਰਿਤਪਾਲ ਸਿੰਘ ਸਿੱਧੂ ਬਰਾੜ, ਯੋਗੇਸ਼ ਕੁਮਾਰ, ਇਸ਼ਾਂਤ, ਸੋਹਣ ਲਾਲ ਜਿੰਦਲ, ਵਲੋਂ ਕੈਂਪ ਦੌਰਾਨ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਪ੍ਰਬੰਧਕਾਂ ਨੇ ਡਾਕਟਰਾਂ ਦੀ ਸਮੁੱਚੀ ਟੀਮ ਦਾ ਦੰਨਵਾਦ ਕੀਤਾ।