
ਫ਼ੀਲਡ ਵਰਕਸ਼ਾਪ ਵਰਕਰ ਯੂਨੀਅਨ ਵਲੋਂ ‘ਬੰਬਰ ਸਿੰਘ’ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਸਮਾਗਮ
ਸਰਦੂਲਗੜ੍ਹ-30 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਟੈਕਨੀਕਲ ਹੈਲਪਰ ਬੰਬਰ ਸਿੰਘ ਦੀ ਸੇਵਾ ਮੁਕਤੀ ‘ਤੇ ਪਿੰਡ ਜੋਗਾ (ਮਾਨਸਾ) ਫ਼ੀਲਡ ਵਰਕਸ਼ਾਪ ਵਰਕਰ ਯੂਨੀਅਨ ਵਲੋਂ ‘ਬੰਬਰ ਸਿੰਘ’ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਸਮਾਗਮ ਵਿਖੇ ਉਨ੍ਹਾਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਫ਼ੀਲਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨਕ) ਵਲੋਂ ਰੱਖੇ ਇਸ ਵਿਦਾਇਗੀ ਸਨਮਾਨ ਸਮਾਰੋਹ ਦੌਰਾਨ ਜਥੇਬੰਦੀ ਦੇ ਆਗੂਆਂ ਤੇ ਵਿਭਾਗੀ ਸਾਥੀਆਂ ਨੇ ਵਧਾਈ ਦਿੰਦੇ ਹੋਏ ਯਦਾਗਾਰੀ ਤੋਹਫੇ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਦੇ 38 ਸਾਲ ਦੇ ਬੇਦਾਗ ਸੇਵਾ ਕਾਲ ‘ਤੇ ਚਾਨਣਾ ਪਾਇਆ। ਇਸ ਮੌਕੇ ਸੂਬਾਈ ਕਾਰਜਕਾਰੀ ਪ੍ਰਧਾਨ ਬਿੱਕਰ ਸਿੰਘ ਮਾਖਾ, ਸੂਬਾਈ ਆਗੂ ਜਸਮੇਲ ਸਿੰਘ ਅਤਲਾ, ਜ਼ਿਲ੍ਹਾ ਆਗੂ ਮੇਜਰ ਸਿੰਘ ਬਾਜੇਵਾਲਾ, ਜਰਨਲ ਸਕੱਤਰ ਹਿੰਮਤ ਸਿੰਘ ਦੂਲੋਵਾਲ, ਦੀਪ ਸਿੰਘ ਜੋਗਾ, ਗੁਰਸੇਵਕ ਸਿੰਘ ਭੀਖੀ, ਜਸਪ੍ਰੀਤ ਸਿੰਘ ਮਾਨਸਾ, ਬਾਰੂ ਖਾਂ, ਬੱਗਾ ਸਿੰਘ, ਟੈਕਨੀਕਲ ਐਂਡ ਮਕੈਨੀਕਲ ਦੇ ਸੂਬਾਈ ਆਗੂ ਜਗਦੇਵ ਸਿੰਘ ਘੁਰਕਣੀ, ਦਿਲਬਾਗ ਸਿੰਘ, ਗੁਰਜੰਟ ਸਿੰਘ ਖਾਲਸਾ, ਜਸਪਿੰਦਰ ਸਿੰਘ ਰੱਲਾ, ਗੁਰਨੈਬ ਸਿੰਘ ਅਤਲਾ, ਜੇ.ਈ. ਰੁਪਿੰਦਰ ਕੁਮਾਰ, ਸਤਵੀਰ ਸਿੰਘ, ਦਫ਼ਤਰੀ ਸਟਾਫ ਸੰਦੀਪ ਕੁਮਾਰ, ਜਿਉਣ ਸਿੰਘ ਫੋਜੀ, ਗੁਰਤੇਜ ਸਿੰਘ, ਪਿਰਤਪਾਲ ਸਿੰਘ ਰੱਲਾ, ਸੁਰਜੀਤ ਸਿੰਘ ਜੋਗਾ, ਗੁਰਮੀਤ ਸਿੰਘ ਪ੍ਰਧਾਨ ਨਗਰ ਪੰਚਾਇਤ ਜੋਗਾ, ਸੱਤਪਾਲ ਸਿੰਘ ਹਾਜ਼ਰ ਸਨ।