ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵਲੋਂ 2025 ਦਾ ਕੈਲੰਡਰ ਜਾਰੀ
ਸਰਦੂਲਗੜ੍ਹ-14 ਜਨਵਰੀ 2025 (ਪ੍ਰਕਾਸ਼ ਸਿੰਘ ਜ਼ੈਲਦਾਰ)
ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਜ਼ਿਲ੍ਹਾ ਮਾਨਸਾ ਨੇ ਜਥੇਬੰਦੀ ਦਾ 2025 ਦਾ ਕੈਲੰਡਰ ਮਾਨਸਾ ਵਿਖੇ ਜਾਰੀ ਕੀਤਾ। ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ, ਹਿੰਮਤ ਸਿੰਘ ਦੂਲੋਵਾਲ, ਰਾਜ ਕੁਮਾਰ, ਜਸਪ੍ਰੀਤ ਸਿੰਘ ਮਾਨਸਾ, ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ, ਇਸ ਮੌਕੇ ਯੂਨੀਅਨ ਦੇ ਆਗੂਆਂ ਵਿਭਾਗ ਤੋਂ ਮੰਗ ਕੀਤੀ ਕਿ ਜੋ ਦਰਜਾ ਚਾਰ ਦਾ ਜੋ ਵਿਭਾਗੀ ਲਿਆ ਗਿਆ ਸੀ, ਨੂੰ ਰੱਦ ਕਰਕੇ ਨਵੇਂ ਸਿਰੇ ਤੋਂ ਲਿਆ ਜਾਵੇ, ਮੁਲਾਜ਼ਮਾਂ ਦੀ ਪੈਨਸ਼ਨ ਤੇ ਬਕਾਇਆ ਰਾਸ਼ੀ ਜਲਦੀ ਜਾਰੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਪਰੋਕਤ ਮਸਲਿਆ ‘ਤੇ ਚਰਚਾ ਕਰਨ ਲਈ 18 ਜਨਵਰੀ 2025 ਨੂੰ ਇਕ ਵਿਸ਼ੇਸ਼ ਮੀਟੰਗ ਕੀਤੀ ਜਾਵੇਗੀ।