ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਨੇ ਆਨਲਾਈਨ ਮੀਟਿੰਗ ਕੀਤੀ
ਸਰਦੂਲਗੜ੍ਹ- 5 ਜਨਵਰੀ 2025 (ਪ੍ਰਕਾਸ਼ ਸਿੰਘ੍ਹ ਜ਼ੈਲਦਾਰ)
ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿ ਗਿਆਨਕ) ਦੀ ਆਨਲਾਈਨ ਮੀਟਿੰਗ ਪੰਜਾਬ ਸੂਬਾ ਪ੍ਰਧਾਨ ਬਿੱਕਰ ਸਿੰਘ ਮਾਖਾ ਦੀ ਪ੍ਰਧਾਨਗੀ ‘ਚ ਹੋਈ। ਜਿਸ ਦੌਰਾਨ ਲੰਘੀ 4 ਜਨਵਰੀ ਨੂੰ ਲਏ ਗਏ ਦਰਜਾ ਚਾਰ ਦੇ ਵਿਭਾਗੀ ਟੈਸਟ ਸਬੰਧੀ ਚਰਚਾ ਕੀਤੀ ਗਈ। ਯੂਨੀਅਨ ਦੇ ਆਗੂਆਂ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਪੇਪਰ ‘ਚ ਸਿਲੇਬਸ ਤੋਂ ਬਾਹਰੀ ਸਵਾਲ ਪੁੱਛੇ ਗਏ। ਜਿਸ ਦੀ ਵਿਭਾਗੀ ਜਥੇਬੰਦੀ ਨਿਖੇਧੀ ਕਰਦੀ ਹੈ। ਜਥੇਬੰਦੀ ਵਲੋਂ ਮੰਗ ਕੀਤੀ ਕਿ ਸਾਲਾਂ ਤੋਂ ਕੰਮ ਕਰਦੇ ਦਰਜ਼ਾ ਚਾਰ ਕਰਮਚਾਰੀਆਂ ਨੂੰ ਸੀਨੀਅਰਤਾ ਦੇ ਆਧਾਰ ਤੇ ਤਰੱਕੀ ਦਿੱਤੀ ਜਾਵੇ। ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਫ਼ੀਲਡ ਮੁਲਾਜ਼ਮਾਂ ਦੇ ਸਰਵਿਸ ਰੂਲਾਂ ‘ਚ ਸੋਧ ਕਰਵਾਈ ਜਾਵੇ। ਇਸ ਮੌਕੇ ਜਰਨਲ ਸਕੱਤਰ ਮਨਜੀਤ ਸਿੰਘ ਸੰਗਤਪੁਰਾ, ਹਿੰਮਤ ਸਿੰਘ ਦੂਲੋਵਾਲ, ਹਰਦੀਪ ਸ਼ਰਮਾ ਸੰਗਰੂਰ, ਕੇਵਲ ਸਿੰਘ ਬਠਿੰਡਾ, ਗੁਰਦੀਪ ਸਿੰਘ ਲਹਿਰਾ, ਜਸਪ੍ਰੀਤ ਸਿੰਘ ਮਾਨਸਾ, ਸ੍ਰੀ ਨਿਵਾਸ ਕੁਮਾਰ ਸੰਗਰੂਰ, ਰਣਜੀਤ ਸਿੰਘ ਜੀਤੀ ਬਠਿੰਡਾ, ਮਹਿੰਦਰ ਸਿੰਘ ਘੱਲੂ, ਹਰਭਜਨ ਸਿੰਘ ਠਠੇਰਾ, ਗੁਰਸੇਵਕ ਸਿੰਘ ਭੀਖੀ, ਜਸਪ੍ਰੀਤ ਸਿੰਘ ਮਾਖਾ, ਜੀਤ ਸਿੰਘ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਸਰਦੂਲਗੜ੍ਹ, ਇਕਬਾਲ ਸਿੰਘ ਆਲੀਕੇ ਨੇ ਆਨਲਾਈਨ ਮੀਟਿੰਗ ‘ਚ ਹਿੱਸਾ ਲਿਆ।