
ਫਤਿਹ ਸ਼ੇਰਗਿੱਲ ਦੇ ਗੀਤ ‘ਮਿਸਰੀ ਵਰਗਾ’ਦੀ ਬੱਲੇ-ਬੱਲੇ
ਸਰਦੂਲਗੜ੍ਹ- 13 ਦਸੰਬਰ (ਜ਼ੈਲਦਾਰ ਟੀ.ਵੀ.) ਫਤਿਹ ਸ਼ੇਰਗਿੱਲ ਮਿਊਜ਼ਿਕ ਦੇ ਯੂ-ਟਿਊਬ ਚੈਨਲ ਤੇ ਰਿਲੀਜ਼ ਹੋਏ ਗੀਤ‘ਮਿਸਰੀ ਵਰਗਾ’ਦੀ ਸ੍ਰੋਤਿਆਂ ਦੀ ਸੱਥ’ਚ ਬੱਲੇ-ਬੱਲੇ ਹੋ ਰਹੀ ਹੈ।ਜ਼ਿਕਰ ਯੋਗ ਹੈ ਕਿ ਇਸ ਗੀਤ ਨੂੰ ਨੌਜਵਾਨ ਗਾਇਕ ਫਤਿਹ ਸ਼ੇਰਗਿੱਲ ਨੇ ਆਪਣੀ ਕਲਮ ਨਾਲ ਉਕਰਿਆ ਤੇ ਖ਼ੁਦ ਗਾਇਆ ਹੈ।ਗੀਤ ਨੂੰ ਸੰਗੀਤਕਾਰ ਰੂਬਲ ਨੇ ਸੰਗਤਿਕ ਧੁਨਾਂ’ਚ ਪਰੋਇਆ ਹੈ।ਵੀਡੀਓ ਫਿਲ਼ਮ ਲਾਈਨ ਪ੍ਰੋਡਕਸ਼ਨ ਤੇ ਪ੍ਰੀਤ ਕਲਿੱਕ ਨੇ ਗੀਤ ਦੇ ਤਕਨੀਕੀ ਪੱਖਾਂ ਤੇ ਰੂਹ ਨਾਲ ਕੰਮ ਕੀਤਾ ਹੈ।ਗਾਇਕ ਸ਼ੇਰਗਿੱਲ ਨੇ ਗੀਤ ਨੂੰ ਸ੍ਰੋਤਿਆਂ ਦੀ ਕਚਹਿਰੀ’ਸਫਲਤਾ ਪੂਰਵਕ ਪਹੁੰਚਾਉਣ ਲਈ ਵਿਸ਼ੇਸ਼ ਸਹਿਯੋਗ ਕਰਨ ਵਾਲੇ ਜੋਤ ਹਰਜੋਤ ਤੇ ਵਿੱਕੀ ਸ਼ੇਰਗਿੱਲ ਦਾ ਧੰਨਵਾਦ ਕੀਤਾ ਹੈ।