
ਫਤਿਹਪੁਰ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ ਕਰਵਾਏ
ਸਰਦੂਲਗੜ੍ਹ-15 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਨਸਾ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ (ਫਤਿਹਪੁਰ) ਵਲੋਂ ਪਵਿੱਤਰ ਦਿਹਾੜਾ ਖਾਲਸਾ ਸਥਾਪਨਾ ਦਿਵਸ ਸਮਰਪਿਤ ਪਹਿਲਾ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ‘ਚ ਭਾਗ ਲੈਣ ਵਾਲੇ 8 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਸੰਪੂਰਨ ਜਪੁਜੀ ਸਾਹਿਬ ਸੁਣਾਉਣ ‘ਤੇ 5500 ਰੁਪਏ, 8 ਤੋਂ 15 ਸਾਲ ਤੱਕ ਬਾਣੀ ਜ਼ੁਬਾਨੀ ਸੁਣਾਉਣ ‘ਤੇ ਹਰ ਇੱਕ ਬਾਣੀ ਲਈ 1100 ਰੁ. ਤੇ 16 ਸਾਲ ਤੋਂ ਵੱਧ ਕਿਸੇ ਵੀ ਉਮਰ ਦਾ ਗੁਰਸਿੱਖ ਪੰਜ ਬਾਣੀਆਂ, ਨਿੱਤ ਨੇਮ ਜਪੁਜੀ ਸਾਹਿਬ, ਜਾਪ ਸਾਹਿਬ, ਤਵੈ ਪ੍ਰਸਾਦਿ ਸਵੱਯੇ, ਚੌਪਈ ਸਾਹਿਬ, ਅਨ੍ਹੰਦ ਸਾਹਿਬ ਜ਼ੁਬਾਨੀ ਸੁਣਾਉਣ ਵਾਲੇ ਨੂੰ 11000 ਰੁ. ਰਾਸ਼ੀ ਸਨਮਾਨ ਵੱਜੋਂ ਰੱਖੀ ਗਈ।
8 ਸਾਲਾ ਮੁਕਾਬਲੇ ‘ਚ ਬਿਪਨਜੋਤ ਸਿੰਘ ਪਹਿਲੇ, ਗੁਰਸ਼ਰਨ ਸਿੰਘ ਦੂਜੇ ਸਥਾਨ ‘ਤੇ ਰਹੇ। 8 ਸਾਲ ਤੋਂ 15 ਸਾਲਾ ‘ਚ ਪਹਿਲਾ ਸਥਾਨ ਗੁਰਜੋਤ ਸਿੰਘ, ਦੂਜਾ ਕਰਨ ਸਿੰਘ, ਤੀਜਾ ਜੈਸਮੀਨ ਕੌਰ, ਚੌਥਾ ਅਰਜੁਨ ਸਿੰਘ, ਪੰਜਵਾਂ ਦਿਲਪ੍ਰੀਤ ਸਿੰਘ, ਛੇਵਾਂ ਰਮਨਦੀਪ ਕੌਰ, ਸੱਤਵਾਂ ਖੁਸ਼ਦੀਪ ਕੌਰ, ਅੱਠਵਾਂ ਗੁਰਨੂਰ ਕੌਰ, ਨੌਵਾਂ ਮਨਪ੍ਰੀਤ ਕੌਰ ਅਤੇ ਦਸਵਾਂ ਕੋਮਲਪ੍ਰੀਤ ਕੌਰ ਨੇ ਪ੍ਰਾਪਤ ਕੀਤਾ। 15 ਸਾਲਾ ਤੋਂ ਵੱਧ ਦੇ ਮੁਕਾਬਲੇ ‘ਚ ਗੁਰਮੀਤ ਕੌਰ ਪਹਿਲੇ, ਜਸਵੀਰ ਕੌਰ ਦੂਜੇ, ਜਸਮੇਲ ਕੌਰ ਤੀਜੇ, ਜਸਵੀਰ ਕੌਰ ਚੌਥੇ ਸਥਾਨ ‘ਤੇ ਰਹੇ।
ਬਾਬੂ ਸਿੰਘ ਫਤਿਹਪੁਰ ਨੇ ਦੱਸਿਆ ਕਿ ਗੁਰੂ ਘਰ ਫਤਿਹਪੁਰ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਬਾਬਾ ਅਮਰੀਕ ਸਿੰਘ ਜੀ ਦੀ ਗੁਰਸਿੱਖੀ ਪ੍ਰੇਣਾ ਤੇ ਪ੍ਰਬੰਧਕ ਕਮੇਟੀ ਦੇ ਯਤਨਾਂ ਬੱਚਿਆ ਨੂੰ ਗੁਰੂ ਨਾਲ ਜੋੜਨ ਲਈ ਸ਼ਲਾਘਾ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸੂਬੇਦਾਰ ਸੁਖਵਿੰਦਰ ਸਿੰਘ, ਸੂਬੇਦਾਰ ਭਗਵੰਤ ਸਿੰਘ, ਸਮੂਹ ਕਮੇਟੀ ਮੈਂਬਰ, ਨਗਰ ਪੰਚਾਇਤ ਤੇ ਪਿੰਡ ਵਾਸੀ ਹਾਜ਼ਰ ਸਨ।