ਪੱਥਰਾਂ ਦੀ ਭੀੜ’
ਰੂਹ ਕੰਬ ਜਾਂਦੀ ਹੈ,ਸੁਣ ਕੇ
ਵੱਢ ਖਾਣੀ ਜੀ ਗੱਲ।
ਛਿੜ ਪੈਂਦੀ ਹੈ ਜਦੋਂ
ਪੰਜ ਦਰਿਆਵਾਂ ਦੇ
ਪਾਣੀ ਦੀ ਗੱਲ।
ਆਖਦੇ ਸੀ,ਜੀਹਨੂੰ ਕਦੇ
ਸੋਨੇ ਦੀ ਚਿੜੀ
ਅੱਜ ਓਥੇ ਚੱਲਦੀ ਹੈ
ਨਸ਼ਿਆਂ ਨੇ ਖਾ ਲਈ
ਜਵਾਨੀ ਦੀ ਗੱਲ।
ਕਰਜ਼ੇ ਨੇ ਦੱਬ ਲਈ
ਕਿਰਸਾਨੀ ਦੀ ਗੱਲ।
ਟੁੱਟ ਗਏ ਚਰਖੇ
ਨਾ ਰਹਿ ਗਈਆ ਪੂਣੀਆਂ
ਦਾਦੀ ਵੀ ਸੁਣਾਉਂਦੀ ਨੀ,ਹੁਣ
ਰਾਜੇ ਤੇ ਰਾਣੀ ਦੀ ਗੱਲ।
ਏਥੇ ਅੰਨ੍ਹਿਆਂ ਦੇ ਹੱਥ ਵਿਚ ਸੀਰਨੀ
ਤਾਂਹੀ ਤਾਂ ਮੁੱਕਦੀ ਨੀ
ਵੰਡ ਕਾਂਣੀ ਦੀ ਗੱਲ।
ਹਕੂਮਤਾਂ ਦੇ ਘਰਾਂ ਵਿਚ
ਪੱਥਰਾਂ ਦੀ ਭੀੜ ਹੈ
ਕੌਣ ਸੁਣਦਾ ਹੈ
ਜਨਤਾ ਨਿਮਾਣੀ ਦੀ ਗੱਲ।
ਪ੍ਰਕਾਸ਼ ਸਿੰਘ ਜ਼ੈਲਦਾਰ
98727-99780