ਪੰਜਾਬ ਨੰਬਰਦਾਰ ਯੂਨੀਅਨ ਸਰਦੂਲਗੜ੍ਹ ਦੀ ਮੀਟਿੰਗ ਹੋਈ
ਸਰਦੂਲਗੜ੍ਹ-10 ਜਨਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਮੀਟਿੰਗ ਸਥਾਨਕ ਕਚਹਿਰੀ ਵਿਖੇ ਪ੍ਰੀਤਮ ਸਿੰਘ ਬਾਜੇਵਾਲਾ ਜ਼ਿਲ੍ਹਾ ਜਨਰਲ ਸਕੱਤਰ ਦੀ ਪ੍ਰਧਾਨਗੀ ‘ਚ ਹੋਈ। ਇਸ ਦੌਰਾਨ ਨੰਬਰਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਮੰਗਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਨੰਬਰਦਾਰਾਂ ਨੇ ਮੰਗ ਕੀਤੀ ਕਿ ਮਾਣ ਭੱਤਾ ਹਰ ਮਹੀਨੇ ਉਨ੍ਹਾਂ ਦੇ ਖਾਤਿਆਂ ‘ਚ ਪਾਇਆ ਜਾਵੇ। ਰਜਿਸਟਰੀ ਕਰਾਉਣ ਸਮੇਂ ਨੰਬਰਦਾਰ ਨੂੰ ਗਵਾਹ ਵੱਜੋਂ ਨਹੀਂ ਬਤੌਰ ਨੰਬਰਦਾਰ ਦੇ ਤੌਰ ਤੇ ਹੀ ਪੇਸ਼ ਕੀਤਾ ਜਾਵੇ।
ਸਥਾਨਕ ਮੰਗਾਂ – ਯੂਨੀਅਨ ਨੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਦੂਲਗੜ੍ਹ ਦੇ ਰਜਿਸਟਰੀ ਰੂਮ ਨੂੰ ਉਪਰੀ ਮੰਜ਼ਿਲ ਤੋਂ ਬਦਲ ਕੇ ਜ਼ਮੀਨੀ ਮੰਜ਼ਿਲ ਤੇ ਕੀਤਾ ਜਾਵੇ, ਗਣਤੰਤਰ ਦਿਵਸ ਮੌਕੇ ‘ਤੇ ਕਰਨੈਲ ਸਿੰਘ ਮੋਫਰ ਤੇ ਮਜੀਠਾ ਸਿੰਘ ਸਰਦੂਲਗੜ੍ਹ ਨੂੰ ਨੰਬਰਦਾਰ ਵੱਜੋਂ ਚੰਗੀ ਕਾਰਗੁਜ਼ਾਰੀ ਦਿਖਾਉਣ ਬਦਲੇ ਸਨਮਾਨਿਤ ਕੀਤਾ ਜਾਵੇ।
ਇਸ ਮੌਕੇ ਗਮਦੂਰ ਸਿੰਘ ਝੰਡੂਕੇ, ਮੇਵਾ ਸਿੰਘ ਮੀਰਪੁਰ ਖੁਰਦ, ਮਜੀਠਾ ਸਿੰਘ ਸਰਦੂਲਗੜ੍ਹ, ਵਿਜੈ ਕੁਮਾਰ ਕੌੜੀ, ਮਹਿੰਦਰ ਸਿੰਘ ਸਰਦੂਲਗੜ੍ਹ, ਕੁਲਵੰਤ ਸਿੰਘ ਸਾਧੂਵਾਲਾ, ਸੁਰਜੀਤ ਸਿੰਘ ਉੱਲਕ, ਕਰਨੈਲ ਸਿੰਘ ਮੋਫਰ, ਭੋਲਾ ਸਿੰਘ ਸਰਦੂਲੇਵਾਲਾ, ਰਾਮ ਕੁਮਾਰ ਖੈਰਾ ਕਲਾਂ, ਸ਼ਾਮ ਸਿੰਘ ਰਾਏਪੁਰ, ਮੇਜਰ ਸਿੰਘ ਝੰਡਾ ਕਲਾਂ, ਹਰਗੋਪਾਲ ਸਿੰਘ ਮੀਰਪੁਰ, ਰਾਜਾ ਸਿੰਘ ਬਾਜੇਵਾਲਾ, ਮੇਜਰ ਸਿੰਘ ਜਗਤਗੜ੍ਹ ਬਾਂਦਰਾਂ, ਮਹਿਮਾ ਸਿੰਘ ਜਗਤਗੜ੍ਹ ਬਾਂਦਰਾਂ, ਗੁਰਤੇਜ ਸਿੰਘ ਬਰਨ, ਅਮਰੀਕ ਸਿੰਘ ਭੰਮੇ ਖੁਰਦ ਹਾਜ਼ਰ ਸਨ।