ਪੰਜਾਬ ਨੰਬਰਦਾਰ ਯੂਨੀਅਨ ਨੇ ਮਹੀਨੇਵਾਰ ਦੀ ਇਕੱਤਰਤਾ ਕੀਤੀ
ਸਰਦੂਲਗੜ੍ਹ – 10 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਮਹੀਨੇਵਾਰ ਇਕੱਤਰਤਾ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਪ੍ਰਧਾਨਗੀ ‘ਚ ਸਥਾਨਕ ਕਚਹਿਰੀ ਵਿਖੇ ਹੋਈ।ਇਸ ਦੌਰਾਨ ਨੰਬਰਦਾਰਾਂ ਨੇ ਝੰਡਾ ਕਲਾਂ ਦੇ ਨੰਬਰਦਾਰ ਮੇਜਰ ਸਿੰਘ ਦੇ ਭਰਾ ਸਹਾਇਕ ਥਾਣੇਦਾਰ ਅਰਜਣ ਸਿੰਘ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਦਿੱਤੀ।
ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਖਿਲਾਫੀ ਕੀਤੀ ਹੈ।ਸੱਤਾ ‘ਚ ਬੈਠੇ ਲੋਕਾਂ ਨੇ 2022 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੋਂ ਜਥੇਬੰਦੀ ਨਾਲ ਕੀਤੇ ਵਾਅਦਿਆਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ।ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸਰਦੂਲਗੜ੍ਹ ਕਚਹਿਰੀ ‘ਚ ਬਣੇ ਰਜਿਸਟਰੀ ਕਮਰੇ ਨੂੰ ਉੱਪਰੀ ਮੰਜ਼ਿਲ ਤੋਂ ਜ਼ਮੀਨੀ ਮੰਜ਼ਿਲ ਤੇ ਤਬਦੀਲ ਕੀਤਾ ਜਾਵੇ।ਪੰਜਾਬ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਪੂਰਾ ਕਰੇ।
ਇਸ ਮੌਕੇ ਪ੍ਰੀਤਮ ਸਿੰਘ ਬਾਜੇਵਾਲਾ, ਵਿਜੈ ਕੁਮਾਰ ਕੌੜੀ, ਹਰਗੋਪਾਲ ਸਿੰਘ ਮੀਰਪੁਰ ਕਲਾਂ, ਕਸ਼ਮੀਰ ਸਿੰਘ ਕੁਸਲਾ, ਰੋਸ਼ਨ ਲਾਲ ਫੂਸਮੰਡੀ, ਜਬਰਜੰਗ ਸਿੰਘ ਸੰਘਾ, ਬਹਾਲ ਸਿੰਘ ਚਚੋਹਰ, ਬੂਟਾ ਸਿੰਘ ਦਾਨੇਵਾਲਾ, ਕੁਲਵੰਤ ਸਿੰਘ ਸਾਧੂਵਾਲਾ, ਰਾਮ ਕੁਮਾਰ ਖੈਰਾ ਕਲਾਂ, ਗੋਬਿੰਦ ਸਿੰਘ ਫਤਿਹਪੁਰ, ਮਜੀਠਾ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ ਸਰਦੂਲਗੜ੍ਹ ਹਾਜ਼ਰ ਸਨ।