
ਪੰਜਾਬ ਬਚਾਓ ਯਾਤਰਾ ਸਬੰਧੀ ਕੀਤੀ ਮੀਟਿੰਗ
ਸਰਦੂਲਗੜ੍ਹ-27 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)
28 ਮਾਰਚ ਨੂੰ ਸਰਦੂਲਗੜ੍ਹ ਪਹੁੰਚ ਰਹੀ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਬਲਵਿੰਦਰ ਸਿੰਘ ਭੂੰਦੜ ਵਲੋਂ ਹਲਕੇ ਦੇ ਵਰਕਰਾਂ ਨਾਲ ਸਰਦੂਲਗੜ੍ਹ ਵਿਖੇ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਦੇ ਹੱਕਾਂ ਦੀ ਰਾਖੀ ਦੀ ਲੋੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਸਾਥ ਦਿੱਤਾ। ਅਕਾਲੀ ਸਰਕਾਰਾਂ ਦੇ ਸਮੇਂ ‘ਚ ਹੋਏ ਸੂਬੇ ਦੇ ਸਰਵਪੱਖੀ ਵਿਕਾਸ ਦਾ ਮੁਕਾਬਲਾ ਹੋਰ ਕਿਸੇ ਪਾਰਟੀ ਦੀ ਸਰਕਾਰ ਕਦੇ ਨਹੀਂ ਕਰ ਸਕਦੀ। ਰਾਜ ਦੇ ਸੁਨਹਿਰੇ ਭਵਿੱਖ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਅਕਾਲੀ ਆਗੂ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਯਾਤਰਾ ਦੀ ਆਮਦ ਨੂੰ ਲੈ ਕੇ ਲੋਕਾਂ ਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ। ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਟਰੈਕਟਰ ਟਰਾਲੀਆਂ, ਮੋਟਰਸੲਾੀਕਲਾਂ ਤੇ ਸਵਾਰ ਹੋ ਕੇ ਪੰਜਾਬ ਬਚਾਓ ਯਾਤਰਾ ‘ਚ ਸ਼ਾਮਲ ਹੋਇਆ ਜਾਵੇ। ਇਸ ਮੌਕੇ ਸੁਰਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਸੁਖਦੇਵ ਸਿੰਘ ਚੈਨੇਵਾਲਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ, ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਸ਼ੇਰ ਸਿੰਘ ਜਟਾਣਾ ਖੁਰਦ, ਨੌਹਰ ਚੰਦ ਤਾਇਲ, ਵਿਕਰਮਜੀਤ ਸਿੰਘ ਚੇਅਰਮੈਨ, ਜਸਪਾਲ ਪਾਲਾ, ਅਸ਼ੋਕ ਕੁਮਾਰ ਡਬਲੂ, ਜਸਵੀਰ ਸਿੰਘ ਜੱਸੀ, ਤਾਰੀ ਬੇਦੀ, ਡਾ. ਅੰਮ੍ਰਿਤ ਪਾਲ, ਗੁਰਿੰਦਰ ਸਿੰਘ ਮਾਨ, ਗੁਰਸੇਵਕ ਸਿੰਘ, ਬਿੰਦਰ ਸਿੰਘ ਸਾਹਨੇਵਾਲੀ, ਇੰਦਰਜੀਤ ਸਿੰਘ ਗੋਲੂ ਢਿੱਲੋਂ, ਜਗਤਾਰ ਸਿੰਘ, ਜਜਬੀਰ ਸਿੰਘ, ਰਾਜਵੀਰ ਸਿੰਘ, ਬੂਟਾ ਸਿੰਘ ਨੰਦਗੜ, ਨਛੱਤਰ ਸਿੰਘ, ਜਗਤਾਰ ਸਿੰਘ, ਯਾਦਵਿੰਦਰ ਸਿੰਘ ਲਾਲਿਆਂਵਾਲੀ, ਬੂਟਾ ਸਿੰਘ ਘੁੱਦੂਵਾਲਾ ਹਾਜ਼ਰ ਸਨ।