
ਵੱਡੇ ਫਰਕ ਨਾਲ ਜਿਤਾਵਾਂਗੇ – ਬਣਾਂਵਾਲੀ
ਸਰਦੂਲਗੜ੍ਹ-29 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)
ਲੋਕ ਸਭਾ ਚੋਣਾਂ ਲਈ ਬਠਿੰਡਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਝੁਨੀਰ ਵਿਖੇ ਵਰਕਰ ਮਿਲਣੀ ਕੀਤੀ। ਉਨ੍ਹਾਂ ਆਖਿਆ ਕਿ ਮਾਨ ਸਰਕਾਰ ਦੀ 2 ਸਾਲਾਂ ਦੀ ਕਾਰਗੁਜ਼ਾਰੀ ਤੋਂ ਰਾਜ ਦੀ ਜਨਤਾ ਪੂਰੀ ਤਰਾਂ ਸੰਤੁਸ਼ਟ ਹੈ। ਆਜ਼ਾਦੀ ਤੋਂ ਬਾਅਦ ਸੂਬੇ ਦੀ ਇਹ ਪਹਿਲੀ ਸਰਕਾਰ ਹੈ, ਜਿੱਥੇ ਆਮ ਬੰਦੇ ਦੀ ਸੁਣਵਾਈ ਪਹਿਲ ਦੇ ਆਧਾਰ ‘ਤੇ ਹੁੰਦੀ ਹੈ। ਪੰਜਾਬ ਦੇ ਲੋਕ ਤੇ ਸਰਕਾਰ ਇਕ ਦੂਜੇ ਦੇ ਨਾਲ ਤੇ ਵਿਰੋਧੀ ਬੇਹਾਲ ਹਨ। ਮੰਤਰੀ ਖੁੱਡੀਆਂ ਨੇ ਉਮੀਦ ਜਤਾਈ ਕਿ ਰਾਜ ਦੇ ਵੋਟਰ ਇਕ ਵਾਰ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਵਾਲੀ ਤਸਵੀਰ ਪੇਸ਼ ਕਰਨਗੇ।
ਵੱਡੇ ਫਰਕ ਨਾਲ ਜਿਤਾਵਾਂਗੇ – ਗੁਰਪ੍ਰੀਤ ਸਿੰਘ ਬਣਾਂਵਾਲੀ
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਭਰੋਸਾ ਦਿੱਤਾ ਕਿ ਸਰਦੂਲਗੜ੍ਹ ਹਲਕੇ ਤੋਂ ਗੁਰਮੀਤ ਸਿੰਘ ਖੱਡੀਆਂ ਨੂੰ ਵੱਡੇ ਫਰਕ ਜਿਤਾਵਾਂਗੇ। ਹਲਕਾ ਸਰਦੂਲਗੜ੍ਹ ਦੇ ਲੋਕ ਵਿਕਾਸ ਤੇ ਮੋਹਰ ਲਗਾਉਣਗੇ। ਚਿਰਾਂ ਤੋਂ ਲਟਕਦੀ ਨਹਿਰੀ ਪਾਣੀ ਦੀ ਸਮੱਸਿਆ ਨੂੰ ਮਾਨ ਸਰਕਾਰ ਨੇ ਦੋ ਸਾਲਾਂ ਦੇ ਕਾਰਜਕਾਲ ‘ਚ ਹੱਲ ਕਰ ਵਿਖਾਇਆ, ਜਦੋਂ ਕਿ ਪਿਛਲੀਆਂ ਸਰਕਾਰਾਂ ਨੇ ਇਸ ਮਸਲੇ ਨੂੰ ਕਦੇ ਤਵੱਜੋ ਹੀ ਨਹੀਂ ਦਿੱਤੀ ਸੀ। ਇਸ ਮੌਕੇ ਪ੍ਰਿੰਸੀਪਲ ਬੁੱਧਰਾਮ ਵਿਧਾਇਕ ਬੁਢਲਾਡਾ, ਚਰਨਜੀਤ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਗੁਰਪ੍ਰੀਤ ਸਿੰਘ ਭੁੱਚਰ, ਅਭੈ ਰਾਮ ਗੋਦਾਰਾ, ਵਿਰਸਾ ਸਿੰਘ, ਡਾ. ਹਰਦੇਵ ਸਿੰਘ ਕੋਰਵਾਲਾ, ਗੁਰਸੇਵਕ ਸਿੰਘ ਝੁਨੀਰ, ਸੁਖਵਿੰਦਰ ਖੋਖਰ, ਸੁਮਨ ਨੰਗਲ, ਡਾ. ਰਾਜਿੰਦਰ ਦਸੌਂਧੀਆ ਹਾਜ਼ਰ ਸਨ।