ਪੰਜਾਬ ਦੇ ਲੋਕਾਂ ਨੇ 25 ਸਾਲ ਰਾਜ ਕਰਨ ਦੇ ਸੁਪਨੇ ਲੈਣ ਵਾਲਿਆਂ ਦਾ ਭਰਮ ਤੋੜਿਆ – ਖੁੱਡੀਆਂ
ਸਰਦੂਲਗੜ੍ਹ-24 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਲੋਕ ਸਭਾ ਚੋਣਾਂ ਦੀ ਤਿਆਰੀ ‘ਚ ਜੁਟੀ ਆਮ ਆਦਮੀ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ, ਗੁਰਮੀਤ ਸਿੰਘ ਖੁੱਡੀਆਂ ਨੇ, ਪਾਰਟੀ ਦਫ਼ਤਰ ਸਰਦੂਲਗੜ੍ਹ ਵਿਖੇ, ਇਕ ਵਰਕਰ ਮਿਲਣੀ ਕੀਤੀ। ਸ਼ੁਰੂ ਵਿਚ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ, ਆਪਣੇ ਵਿਰੋਧੀਆ ‘ਤੇ ਤਿੱਖੇ ਵਿਅੰਗ ਕਰਦੇ ਹੋਏ 2 ਸਾਲ ਦੇ ਕਾਰਜਕਾਲ ਦੌਰਾਨ ਹਲਕੇ ਦੇ ਵਿਕਾਸ ਲਈ ਕੀਤੇ ਕੰਮਾਂ ਦਾ, ਤਫ਼ਸੀਲ ਨਾਲ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਵੋਟਾਂ ਮੰਗਣ ਵਾਲੇ, ਲੋਕਾਂ ‘ਤੇ ਪਈ ਹੜ੍ਹਾਂ ਦੀ ਆਫਤ ਵੇਲੇ ਤਾਂ ਵਿਦੇਸ਼ਾਂ ‘ਚ ਜਾ ਬੈਠੇ ਸਨ। ਇਸ ਤੋਂ ਬਾਅਦ ਮੰਤਰੀ ਖੁੱਡੀਆਂ ਨੇ, ਹਾਜ਼ਰ ਵਰਕਰਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਰਜ਼ ‘ਤੇ ਪਾਰਟੀ ਦੇ ਹੱਕ ਵਿਚ ਭੁਗਤਣ ਦੀ ਅਪੀਲ ਕੀਤੀ। ਕੈਬਨਿਟ ਮੰਤਰੀ ਨੇ, ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ, ਕਿ ਸਰਦਾਰ ਬਾਦਲ ਦੀ ਵਜ਼ਾਰਤ ਸਮੇਂ ਦੂਜਿਆਂ ਨਾਲੋਂ ਜਿਆਦਾ ਉਨ੍ਹਾਂ ਦੇ ਘਰ ਦੇ ਮੈਂਬਰ ਹੀ ਮੰਤਰੀ ਬਣਦੇ ਸਨ, ਪਰ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ 25 ਸਾਲ ਰਾਜ ਕਰਨ ਦੇ ਸੁਪਨੇ ਲੈਣ ਵਾਲਿਆ ਦਾ ਭਰਮ ਤੋੜ ਦਿੱਤਾ। ਇਸ ਮੌਕੇ ਚਰਨਜੀਤ ਸਿੰਘ ਅੱਕਾਂਵਾਲੀ, ਗੁਰਸੇਵਕ ਸਿੰਘ ਝੁਨੀਰ, ਵਿਰਸਾ ਸਿੰਘ, ਅਵਤਾਰ ਸਿੰਘ ਸੰਘਾ, ਜਸਵਿੰਦਰ ਸਿੰਘ ਭਾਊ, ਸੰਜੀਵ ਕੁਮਾਰ, ਅਰੁਣ ਚੂਹੜੀਆ, ਬਲਕਰਨ ਸਿੰਘ, ਯਸ਼ਪਾਲ ਬਾਵਾ, ਜਰਨੈਲ ਸਿੰਘ, ਕਰਨੈਲ ਸਿੰਘ ਹਜ਼ਾਰ ਸਨ।