ਧਰਨਾ ਸਮਾਪਤ
ਸਰਦੂਲਗੜ੍ਹ-18 ਜਨਵਰੀ (ਜ਼ੈਲਦਾਰ ਟੀ.ਵੀ.) ਪਿਛਲੇ ਸਵਾ ਮਹੀਨੇ ਤੋਂ ਪੰਜਾਬੀ ਯੂਨੀਵਰਸਿਟੀ’ਚ ਆਪਣੀਆ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕੰਟਰੈਕਟ ਨੇ ਪ੍ਰੋਫੈਸਰਾਂ ਧਰਨਾ ਸਮਾਪਤ ਕਰ ਦਿੱਤਾ ਹੈ।ਟੀਚਰਜ਼ ਫਰੰਟ ਦੇ ਆਗੂ ਪ੍ਰੋ. ਰੁਪਿੰਦਪਾਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਅਥਾਰਟੀ ਨੇ ਵਿਸ਼ੇਸ਼ ਮੀਟਿੰਗ ਦੌਰਾਨ ਇਕ ਮਤਾ ਪਾ ਕੇ ਕਾਂਸਟੀਚੂਐਂਟ ਕਾਲਜਾਂ,ਨੇਬਰਹੁੱਡ ਕੈਂਪਸ ਤੇ ਰੀਜ਼ਨਲ ਸੈਂਟਰਾਂ’ਚ ਕੰਮ ਕਰਦੇ ਠੇਕਾ ਭਰਤੀ ਅਧਿਆਪਕਾਂ ਨੂੰ ਸਰਕਾਰੀ ਕਾਲਜਾਂ ਦੇ ਕੰਟਰੈਕਟ ਪ੍ਰੋਫੈਸਰਾਂ ਦੀ ਤਰਜ਼ ਤੇ ਪੂਰੀ ਤਨਖਾਹ ਤੇ ਬਣਦੇ ਭੱਤੇ ਦਿਤੇ ਜਾਣ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਹੈ।ਵਾਈਸ ਚਾਂਸਲਰ ਨੇ ਨਿੱਜੀ ਤੌਰ ਤੇ ਭਰੋਸਾ ਦਿੱਤਾ ਕਿ ਬਹਤੁ ਜਲਦੀ ਸਿੰਡੀਕੇਟ ਦੀ ਮੀਟਿੰਗ’ਚ ਪ੍ਰਵਾਨ ਕੀਤੀਆ ਮੰਗਾਂ ਨੂੰ ਲਾਗੂ ਕਰਨ ਲਈ ਅਮਲੀ ਰੂਪ ਦਿੱਤਾ ਜਾਵੇਗਾ।ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ.ਦਲਬੀਰ ਸਿੰਘ ਤੇ ਪੁਕਟਾ ਯੂਨੀਅਨ ਦੇ ਕਾਨੂੰਨੀ ਸਲਾਹਕਾਰ ਪ੍ਰੋਫੈਸਰ ਪੁਸ਼ਪਿੰਦਰ ਸਿੰਘ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਸਮੂਹ ਅਧਿਆਪਕ ਯੂਨੀਵਰਸਿਟੀ ਦੇ ਫੇਸਲੇ ਦਾ ਸਵਾਗਤ ਕਰਦੇ ਹੋਏ ਧਰਨਾ ਸਮਾਪਤ ਕਰਦੇ ਹਨ।