ਵਾਇਸ ਚਾਂਸਲਰ ਦੇ ਦਫ਼ਤਰ ਮੂਹਰੇ ਲੱਗੇਗਾ ਪੱਕਾ ਮੋਰਚਾ)
ਸਰਦੂਲਗੜ੍ਹ-8 ਨਵੰਬਰ(ਜ਼ੈਲਦਾਰ ਟੀ.ਵੀ.) ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ ਕਾਂਸਟੀਚਿਊਐਂਟ ਕਾਲਜ,ਨੇਬਰਹੁੱਡ ਕੈਂਪਸ,ਮੁੱਖ ਕੈਂਪਸ,ਰੀਜਨਲ ਸੈਂਟਰ ਦੇ ਸਾਰੇ ਕੰਟਰੈਕਟ ਪ੍ਰੋਫੈਸਰਾਂ ਨੂੰ ਸੱਤਵੇਂ ਤਨਖਾਹ ਕਮਿਸ਼ਨ ਦਾ ਲਾਭ ਨਾ ਦੇਣ ਦੇ ਰੋਸ ਵੱਜੋਂ ਅੱਜ (9 ਨਵੰਬਰ) ਤੋਂ ਉਨ੍ਹਾਂ ਵਲੋਂ ਯੂਨੀਵਰਸਿਟੀ’ਚ ਵਾਇਸ ਚਾਂਸਲਰ ਦੇ ਦਫ਼ਤਰ ਸਾਹਮਣੇ ਪੱਕਾ ਮੋਰਚਾ ਲਗਾਇਆ ਜਾਵੇਗਾ।ਇਸ ਸਬੰਧੀ ਗੱਲਬਾਤ ਕਰਦੇ ਹੋਏ ਕੰਟਰੈਕਟ ਟੀਚਰਜ਼ ਫਰੰਟ (ਪੰਜਾਬੀ ਯੂਨੀਵਰਸਿਟੀ) ਦੇ ਪ੍ਰਧਾਨ ਪ੍ਰੋ: ਰੁਪਿੰਦਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਚੇਰੀ ਸਿੱਖਿਆ ਪ੍ਰਦਾਨ ਕਰਦੀਆਂ ਸੰਸਥਾਵਾਂ’ਚ ਸੱਤਵੇਂ ਤਨਖਾਹ ਕਮਿਸ਼ਨ ਦੀ ਸਿਫ਼ਾਰਸ਼ ਨੂੰ ਲਾਗੂ ਕਰਨਾ ਮੰਨ ਕੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ।ਇਸ ਮੰਗ ਨੂੰ ਪੂਰਾ ਕਰਾਉਣ ਲਈ ਜਥੇਬੰਦੀ ਵਲੋਂ 18 ਅਕਤੂਬਰ 2022 ਨੂੰ ਯੂਨੀਵਰਸਿਟੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ।3 ਨਵੰਬਰ 2022 ਨੂੰ ਸਿੰਡੀਕੇਟ ਦੀ ਮੀਟਿੰਗ ਦੌਰਾਨ ਉਕਤ ਤਨਖਾਹ ਕਮਿਸ਼ਨ ਦੇ ਲਾਭ ਲਈ ਸਿਰਫ ਰੈਗੂਲਰ ਅਧਿਆਪਕਾਂ ਨੂੰ ਹੀ ਵਿਚਾਰਿਆ ਗਿਆ ਜਦੋਂ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੰਟਰੈਕਟ ਅਧਿਆਪਕਾਂ ਨਾਲ ਉਨ੍ਹਾਂ ਦੀ ਮੰਗ ਪੂਰੀ ਕਰਨ ਦਾ ਪੱਕਾ ਵਾਅਦਾ ਕੀਤਾ ਸੀ।ਯੂਨੀਵਰਸਿਟੀ ਦੀ ਇਸੇ ਵਾਅਦਾ ਖਿਲਾਫ਼ੀ ਨੂੰ ਲੈ ਕੇ ਸਮੂਹ ਕੰਟਰੈਕਟ ਅਧਿਆਪਕ ਤਿੱਖਾ ਸੰਘਰਸ਼ ਵਿੱਢਣ ਜਾ ਰਹੇ ਹਨ।ਫਰੰਟ ਦੇ ਮੀਤ ਪ੍ਰਧਾਨ ਪ੍ਰੋ.ਗਗਨਦੀਪ ਸਿੰਘ ਤੇ ਜਨਰਲ ਸਕੱਤਰ ਡਾ.ਦਲਬੀਰ ਸਿੰਘ ਚੁੰਨੀ ਕਲਾਂ ਨੇ ਵੀ ਆਪੋ ਆਪਣੇ ਵਿਚਾਰ ਸਾਂਝੇ ਕੀਤੇ।
One Comment
Good coverage