
ਮਾਮਲਾ ਤਨਖਾਹਾਂ ਨਾ ਮਿਲਣ ਦਾ
ਸਰਦੂਲਗੜ੍ਹ-11 ਫਰਵਰੀ (ਜ਼ੈਲਦਾਰ ਟੀ.ਵੀ.) ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਰੋਹ ਵਿਚ ਆਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਲਾਜ਼ਮਾਂ ਨੇ ਵੀ.ਸੀ. ਦਫ਼ਤਰ ਤੋਂ ਲੈ ਕੇ ਮੁੱਖ ਗੇਟ ਤੱਕ ਰੋਸ ਮੁਜ਼ਾਹਰਾ ਕੀਤਾ।ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਮੁਲਾਜ਼ਮਾਂ ਤੋਂ ਪੂਰਾ ਕੰਮ ਕਰਾਉਣ ਦੇ ਬਾਵਜੂਦ ਵੀ ਤਨਖਾਹਾਂ ਦੇਣ’ਚ ਨਾਕਾਮ ਰਹੀ ਹੈ।ਜਿਸ ਕਾਰਨ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਝੱਲਣੀ ਪੈ ਰਹੀ ਹੈ।ਇਸ ਤੋਂ ਬਾਅਦ ਮਲਾਜ਼ਮਾਂ ਵਲੋਂ ਵਾਈਸ ਚਾਂਸਲਰ ਦਾ ਪੁੱਤਲਾ ਫੁਕਿਆ ਗਿਆ।ਮੁਜ਼ਾਹਰਾ ਕਰਦੇ ਕਰਮਚਾਰੀਆਂ ਨੇ ਮੰਗ ਕੀਤੀ ਕਿ ਯੂਨੀਵਰਸਿਟੀ ਦੀ ਸਾਲਾਨਾ ਗਰਾਂਟ’ਚ ਲੋੜ ਅਨੁਸਾਰ ਵਾਧਾ ਕੀਤਾ ਜਾਵੇ।ਇਸ ਮੌਕੇ ਗੁਰਤੇਜ ਸਿੰਘ,ਰਾਜਿੰਦਰ ਸਿੰਘ ਬਾਗੜੀਆਂ,ਮਨੋਜ ਭਾਂਬਰੀ,ਸੁਖਵਿੰਦਰ ਸਿੰਘ,ਭੁਪਿੰਦਰ ਸਿੰਘ ਢਿੱਲੋਂ,ਧਰਮਿੰਦਰ ਸਿੰਘ ਪੰਨੂ,ਕਲੁਵਿੰਦਰ ਸਿੰਘ,ਹਰਦਾਸ ਸਿੰਘ,ਹਰਪ੍ਰੀਤ ਸਿੰਘ,ਦੇਵ ਰਿਸ਼ੀ ਹਾਂਡਾ,ਅਮਰਜਤਿ ਕੌਰ,ਰੇਖਾ,ਜਸਪ੍ਰੀਤ ਕੌਰ,ਗੁਰਪਿਆਰ ਸਿੰਘ ਹਾਜ਼ਰ ਸਨ।