ਆਖਰੀ ਮਿਤੀ 30 ਜੂਨ 2023 ਤੱਕ ਵਧਾਈ
ਸਰਦੂਲਗੜ੍ਹ-2 ਅਪ੍ਰੈਲ (ਜ਼ੈਲਦਾਰ ਟੀ.ਵੀ.) ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਜੋੜਨ ਦੀ ਆਖਰੀ ਮਿਤੀ ਨੂੰ ਤਿੰਨ ਮਹੀਨੇ ਹੋਰ ਵਧਾ ਦਿੱਤਾ ਹੈ।ਜ਼ਿਕਰ ਯੋਗ ਹੈ ਕਿ ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਜੋੜਨ ਦੀ ਅੰਤਿਮ ਮਿਤੀ ਪਹਿਲਾਂ 31 ਮਾਰਚ 2023 ਰੱਖੀ ਗਈ ਸੀ, ਪਰ ਹੁਣ ਇਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ।
ਕਦੋਂ ਤੱਕ ਵਧਾਈ ਤਰੀਕ: ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਜੋੜਨ ਦੀ ਆਖਰੀ ਮਿਤੀ 30 ਜੂਨ 2023 ਤੱਕ ਵਧਾ ਦਿੱਤੀ ਗਈ ਹੈ।ਜੇਕਰ ਨਿਸ਼ਚਿਤ ਸਮਾਂ ਸੀਮਾਂ ਅੰਦਰ ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਨਹੀਂ ਜੋੜਿਆ ਜਾਂਦਾ ਤਾਂ ਪੈਨ ਕਾਰਡ ਆਪਣੇ-ਆਪ ਬੰਦ ਹੋ ਜਾਵੇਗਾ।
ਪਰੇਸ਼ਾਨੀਆਂ: ਪੈਨ ਕਾਰਡ ਬੰਦ ਹੋਣ ਨਾਲ ਸਬੰਧਿਤ ਵਿਅਕਤੀ ਨੂੰ ਕਈ ਮੁਸ਼ਕਿਲਾਂ ਦਾ ਸਾਹਮਾਣ ਕਰਨਾ ਪਵੇਗਾ।ਅਜਿਹੇ ਦਸਤਾਵੇਜ਼ ਦੀ ਵਰਤੋਂ ਕਰਨ ਤੇ 10,000 ਰੁ. ਤੱਕ ਦਾ ਜੁਰਮਾਨਾ ਲੱਗ ਸਕਦਾ ਹੈ।ਬੈਂਕ, ਆਮਦਨ ਕਰ ਵਿਭਾਗ, ਜਾਇਦਾਦ ਸਬੰਧੀ ਜਾਂ ਹੋਰ ਜਿੱਥੇ ਕਿਤੇ ਵੀ ਇਸ ਦੀ ਵਰਤੋਂ ਹੁੰਦੀ ਉਹ ਸਾਰੇ ਕੰਮ ਨਹੀਂ ਹੋ ਸਕਣਗੇ, ਕਿਉਂਕਿ ਅੱਜ ਦੇ ਸਮੇਂ‘ਚ ਪੈਨ ਕਾਰਡ ਖਾਸ ਕਰ ਵਿੱਤੀ ਕਾਰਵਿਹਾਰ ਦਾ ਇਕ ਜ਼ਰੂਰੀ ਦਸਤਾਵੇਜ਼ ਬਣ ਚੁੱਕਿਆ ਹੈ।