ਸਰਦੂਲਗੜ੍ਹ-24 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਆਇਸਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਾਨਸਾ ਦੇ ਪਿੰਡ ਰਾਮਾਨੰਦੀ ਵਿਖੇ ਜਲਘਰ ਲਈ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਇਕੱਤਰਤਾ ਕੀਤੀ ਗਈ। ਆਇਸਾ ਦੇ ਸੂਬਾਈ ਆਗੂ ਸੁਖਜੀਤ ਸਿੰਘ ਰਾਮਾਨੰਦੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਉੱਤਮ ਸਿੰਘ ਨੇ ਕਿਹਾ ਕਿ ਰਜਬਾਹੇ ਤੋਂ ਆਉਂਦੇ ਖਾਲ਼ ਤੋਂ ਇਲਾਵਾ ਜਲਘਰ ਦੇ ਪਾਣੀ ਜਮ੍ਹਾਂ ਕਰਨ ਵਾਲੇ ਡੱਗਾਂ ਦੀ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਹੈ। ਜਿਸ ਕਰਕੇ ਨਹਿਰੀ ਪਾਣੀ ਪੂਰਾ ਨਹੀਂ ਅੱਪੜਦਾ। ਪਿੰਡ ਦੇ ਜਲਘਰ ‘ਚ ਮੁਲਾਜ਼ਮਾਂ ਦੀਆਂ ਕਈ ਅਸਾਮੀਆਂ ਵੀ ਖਾਲੀ ਪਾਈਆਂ ਹਨ। ਲੋਕਾਂ ਨੂੰ ਮਜ਼ਬੂਰੀ ਵੱਸ ਧਰਤੀ ਹੇਠਲਾ ਪਾਣੀ ਪੀਣਾ ਪੈਂਦਾ ਹੈ, ਜੋ ਸਿਹਤ ਲਈ ਠੀਕ ਨਹੀਂ। ਉਕਤ ਆਗੂਆ ਨੇ ਮੰਗ ਕੀਤੀ ਹੈ ਕਿ ਡੱਗਾਂ ਤੇ ਖਾਲ਼ ਦੀ ਸਫ਼ਾਈ ਕਰਵਾਕੇ ਲੋਕਾਂ ਦੇ ਪੀਣ ਲਈ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਵੇ। ਖਾਲੀ ਅਸਾਮੀਆਂ ਜਲਦੀ ਭਰੀਆਂ ਜਾਣ। ਇਸ ਮੌਕੇ ਸੁਖਵਿੰਦਰ ਸਿੰਘ, ਜਗਵਿੰਦਰ ਸਿੰਘ, ਪ੍ਰੇਮ ਸਿੰਘ, ਰਾਜੂ ਸਿੰਘ, ਸੁਖਦੇਵ ਸਿੰਘ ਹਾਜ਼ਰ ਸਨ।