ਪਿੰਡ ਖਾਰਾ ਵਿਖੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ,
ਸਰਦੂਲਗੜ੍ਹ – 1 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਿਖਆ ਵਿਕਾਸ ਮੰਚ ਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੁਆਰਾ ਪਿੰਡ ਖਾਰਾ ਵਿਖੇ ਚਲਾਏ ਜਾ ਰਹੇ ਸਿਲਾਈ ਸੈਂਟਰ ਦੀਆਂ ਸਿੱਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸ ਮੌਕੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਉਪਰੋਕਤ ਸੰਸਥਾਵਾਂ ਦੇ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਿਸੇ ਨੂੰ ਰੋਜ਼ੀ ਰੋਟੀ ਦੇ ਆਸਰੇ ਕਰਨਾ ਪੁੰਨ ਦਾ ਸਭ ਤੋਂ ਵੱਡਾ ਕਾਰਜ ਮੰਨਿਆ ਜਾਂਦਾ ਹੈ।
ਸਿੱਖਿਆ ਵਿਕਾਸ ਮੰਚ ਦੇ ਚੇਅਰਮੈਨ ਡਾ.ਸੰਦੀਪ ਘੰਡ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਦਾ ਮੁੱਖ ਮਕਸਦ ਲੜਕੀਆਂ ਨੂੰ ਹੁਨਰ ਦੀ ਸਿਖਲਾਈ ਦੇ ਕੇ ਸਵੈ ਰੋਜ਼ਗਾਰ ਦੇ ਕਾਬਿਲ ਬਣਾਉਣਾ ਹੈ। ਐਡਵੋਕੇਟ ਸਿਮਰਜੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਵੈੱਲਫੇਅਰ ਟਰੱਸਟ ਵਲੋਂ ਪਿਛਲੇ ਲੰਬੇ ਸਮੇਂ ਤੋਂ ਲੋੜਵੰਦਾਂ ਨੁੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ।ਜਿਸ ਨਾਲ ਬਹੁਤ ਸਾਰੀਆਂ ਲੜਕੀਆਂ ਰੋਜ਼ੀ ਕਮਾ ਕੇ ਆਪੋ ਆਪਣੇ ਪਰਿਵਾਰਾਂ ਦਾ ਪੇਟ ਪਾਲ਼ ਰਹੀਆਂ ਹਨ। 27 ਲੜਕੀਆਂ ਨੂੰ ਹੁਣ ਤੱਕ ਮਸ਼ੀਨਾਂ ਤੇ ਸਿਲਾਈ ਸਮੱਗਰੀ ਦਿੱਤੀ ਜਾ ਚੁੱਕੀ ਹੈ।
ਬਾਬਾ ਗੁਲਾਬ ਪੁਰੀ ਡੇਰੇ ਦੇ ਪ੍ਰੰਬਧਕ ਅਤੇ ਯੂਥ ਕਲੱਬਾਂ ਦੇ ਸੀਨੀਅਰ ਆਗੂ ਦੀਦਾਰ ਸਿੰਘ ਖਾਰਾ ਨੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਭਵਿੱਖ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਤੇ ਨਹਿਰੂ ਯੁਵਾ ਕੇਦਰ ਮਾਨਸਾ ਦੇ ਸਹਿਯੋਗ ਨਾਲ ਵਾਤਾਵਰਣ ਨੂੰ ਨਰੋਆ ਰੱਖਣ ਲਈ ਪਿੰਡਾਂ ‘ਚ ਪੌਦੇ ਲਗਾਏ ਜਾਣਗੇ।ਇਸ ਮੌਕੇ ਸਾਬਕਾ ਵਿਧਾਇਕ ਨੇ ਪੌਦਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ।ਸਟੇਟ ਯੂਥ ਐਵਾਰਡੀ ਮਨੋਜ ਕੁਮਾਰ ਗਰਗ, ਬਾਬਾ ਪਰਮਾਨੰਦ, ਹਰਦਿਆਲ ਸਿੰਘ, ਲਾਭ ਸਿੰਘ, ਸਿਲਾਈ ਟੀਚਰ ਸਰਬਜੀਤ ਕੋਰ ਨੰਗਲ ਹਾਜ਼ਰ ਸਨ।