
ਨੰਬਰਦਾਰਾਂ ਨੇ ਮੀਟਿੰਗ ਕੀਤੀ
ਸਰਦੂਲਗੜ੍ਹ- 14 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਨੰਬਰਦਾਰ ਯੂਨੀਅਨ ਇਕਾਈ ਸਰਦੂਲਗੜ੍ਹ ਦੀ ਤਹਿਸੀਲ ਪੱਧਰੀ ਮਹੀਨੇਵਾਰ ਇਕੱਤਰਤਾ ਸਥਾਨਕ ਕਚਹਿਰੀ ਵਿਖੇ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਪ੍ਰਧਾਨਗੀ ‘ਚ ਹੋਈ। ਜਿਸ ਦੌਰਾਨ ਲਟਕਦੀਆਂ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਜਥੇਬੰਦਕ ਆਗਆਂ ਨੇ ਮੰਗ ਕੀਤੀ ਕਿ ਸਰਦੂਲਗੜ੍ਹ ਕਚਹਿਰੀਆਂ ‘ਚ ਨੰਬਰਦਾਰਾਂ ਦੇ ਬੈਠਣ ਲਈ ਕਮਰੇ ਦਾ ਪ੍ਰਬੰਧ ਕੀਤਾ ਜਾਵੇ। ਸਿਹਤ ਬੀਮਾ ਸਕੀਮ ਲਾਗੂ ਕੀਤੀ ਜਾਵੇ। ਬਕਾਇਆ ਮਾਣਭੱਤਾ ਉਨ੍ਹਾਂ ਦੇ ਖਾਤਿਆਂ ‘ਚ ਜਲਦੀ ਪਾਇਆ ਜਾਵੇ। ਇਸ ਮੌਕੇ ਪ੍ਰੀਤਮ ਸਿੰਘ ਬਾਜੇਵਾਲਾ, ਪਿਆਰਾ ਸਿੰਘ ਰਣਜੀਤਗੜ੍ਹ ਬਾਂਦਰਾਂ, ਵਿਜੈ ਕੁਮਾਰ ਕੌੜੀਵਾੜਾ, ਕਸ਼ਮੀਰ ਸਿੰਘ ਕੁਸਲਾ, ਗਮਦੂਰ ਸਿੰਘ ਭੰਮੇ ਕਲਾਂ, ਹਰਗੋਪਾਲ ਸਿੰਘ ਮੀਰਪੁਰ, ਮਜੀਠਾ ਸਿੰਘ ਸਰਦੂਲਗੜ੍ਹ, ਭੋਲਾ ਸਿੰਘ ਸਰਦੂਲੇਵਾਲਾ, ਰਾਮ ਕੁਮਾਰ ਖੈਰਾ ਕਲਾਂ, ਕੁਲਵੰਤ ਸਿੰਘ ਸਾਧੂਵਾਲਾ, ਮਹਿੰਦਰ ਸਿੰਘ ਸਰਦੂਲਗੜ੍ਹ, ਸਰਬਣ ਸਿੰਘ ਆਦਮਕੇ, ਸੁਖਪਾਲ ਸਿੰਘ ਬੀਰੇਵਾਲਾ ਤੇ ਹੋਰ ਨੰਬਰਦਾਰ ਹਾਜ਼ਰ ਸਨ।