ਨੰਬਰਦਾਰਾਂ ਨੇ ਮੀਟਿੰਗ ਕੀਤੀ
ਸਰਦੂਲਗੜ੍ਹ – 10 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਮੀਟਿੰਗ ਸਥਾਨਕ ਕਚਹਿਰੀ ਵਿਖੇ ਪ੍ਰਧਾਨ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਅਗਵਾਈ ‘ਚ ਹੋਈ। ਇਸ ਦੌਰਾਨ ਲਟਕਦੀਆਂ ਮੰਗਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਨੰਬਰਦਾਰ ਆਗੂ ਵਿਜੈ ਕੁਮਾਰ ਕੌੜੀ, ਸੁਰਜੀਤ ਸਿੰਘ ਉੱਲਕ ਨੇ ਪੰਜਾਬ ਸਰਕਾਰ ਤੇ ਗਿਲਾ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਨੰਬਰਦਾਰਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਏ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਨੰਬਰਦਾਰਾਂ ਨੂੰ ਵੀ ਹਰਿਆਣਾ ਰਾਜ ਦੀ ਤਰਜ਼ ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਪਿਆਰਾ ਸਿੰਘ ਰਣਜੀਤਗੜ੍ਹ ਬਾਂਦਰਾਂ, ਬੂਟਾ ਸਿੰਘ ਦਾਨੇਵਾਲਾ, ਕਸ਼ਮੀਰ ਸਿੰਘ ਕੁਸਲਾ, ਨਿਰਮਲ ਸਿੰਘ ਸਰਦੂਲਗੜ੍ਹ, ਮਹਿੰਦਰ ਸਿੰਘ ਸਰਦੂਲਗੜ੍ਹ, ਮੇਵਾ ਸਿੰਘ ਮੀਰਪੁਰ ਖੁਰਦ, ਜਸਵੰਤ ਸਿੰਘ ਚੋਟੀਆਂ, ਹਰਗੋਪਾਲ ਸਿੰਘ ਮੀਰਪੁਰ ਕਲਾਂ, ਕਸ਼ਮੀਰ ਸਿੰਘ ਸਰਦੂਲਗੜ੍ਹ, ਨਿਰਮਲ ਸਿੰਘ ਰਾਏਪੁਰ, ਸ਼ਾਮ ਸਿੰਘ ਰਾਏਪੁਰ, ਕੁਲਵੰਤ ਸਿੰਘ ਸਾਧੂਵਾਲਾ, ਗੁਰਤੇਜ ਸਿੰਘ ਬਰਨ, ਰੋਸ਼ਨ ਲਾਲ ਫੂਸਮੰਡੀ, ਘੀਸਾ ਰਾਮ ਖੈਰਾ ਖੁਰਦ, ਸੁਖਪਾਲ ਸਿੰਘ ਮੀਰਪੁਰ ਕਲਾਂ ਹਾਜ਼ਰ ਸਨ।