ਨੰਬਰਦਾਰਾਂ ਨੇ ਮਹੀਨੇਵਾਰ ਇਕੱਤਰਤਾ ਕੀਤੀ
ਸਰਦੂਲਗੜ੍ਹ- 11 ਫਰਵਰੀ(ਜ਼ੈਲਦਾਰ ਟੀ.ਵੀ.) ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਪੱਧਰੀ ਮਹੀਨੇਵਾਰ ਇਕੱਤਰਤਾ ਸਥਾਨਕ ਕਚਹਿਰੀ ਵਿਖੇ ਤਹਿਸੀਲ ਪ੍ਰਧਾਨ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਪ੍ਰਧਾਨਗੀ’ਚ ਹੋਈ।ਇਸ ਦੌਰਾਨ ਵੱਖ- ਵੱਖ ਮਸਲਿਆਂ ਤੇ ਵਿਚਾਰ ਕੀਤੀ ਗਈ।ਨੰਬਰਦਾਰਾਂ ਆਗੂਆਂ ਨੇ ਮੰਗ ਕਰਦੇ ਹੋਏ ਕਿਹਾ ਬੰਦੀ ਸਿੰਘਾਂ ਦੀ ਰਿਹਾਈ ਜਲਦੀ ਕੀਤੀ ਜਾਵੇ।ਬਿਜਲੀ ਦੇ ਪ੍ਰੀਪੇਡ ਮੀਟਰ ਲਗਾਉਣ ਦਾ ਫੈਸਲਾ ਵਾਪਸ ਲਿਆ ਜਾਵੇ।ਖੇਤਾਂ ਵਿਚ ਖੁੱਲ੍ਹੇ ਖਾਲ਼ ਬਣਾਉਣ ਦੀ ਥਾਂ ਜ਼ਮੀਨ ਦੋਜ ਪਾਈਪਾਂ ਪਾਈਆਂ ਜਾਣ।ਘੱਗਰ ਦਰਿਆ ਦੇ ਪਾਣੀ ਨੂੰ ਸਿੰਚਾਈ ਲਈ ਵਰਤੇ ਜਾਣ ਦੀ ਵਿਊਂਤ ਬਣਾਈ ਜਾਵੇ।ਰਾਜ ਅੰਦਰ ਨਸ਼ੇ ਦੇ ਵਧ ਰਹੇ ਪ੍ਰਕੋਪ ਨੂੰ ਖਤਮ ਕੀਤਾ ਜਾਵੇ।ਇਸ ਮੌਕੇ ਪ੍ਰੀਤਮ ਸਿੰਘ ਬਾਜੇਵਾਲਾ,ਪਿਆਰਾ ਸਿੰਘ ਰਣਜੀਤਗੜ੍ਹ ਬਾਂਦਰਾਂ,ਵਿਜੈ ਕੁਮਾਰ ਕੌੜੀ,ਬੂਟਾ ਸਿੰਘ ਦਾਨੇਵਾਲਾ,ਹਰਗੋਪਾਲ ਸਿੰਘ ਮੀਰਪੁਰ,ਗੋਬਿੰਦ ਸਿੰਘ ਫਤਿਹਪੁਰ,ਗਮਦੂਰ ਸਿੰਘ ਭੰਮੇ ਖੁਰਦ,ਜਸਵੰਤ ਸਿੰਘ ਚੋਟੀਆਂ,ਕਸ਼ਮੀਰ ਸਿੰਘ ਕੁਸਲਾ,ਮੇਵਾ ਸਿੰਘ ਮੀਰਪੁਰ,ਘੀਸਾ ਰਾਮ ਖੈਰਾ ਖੁਰਦ,ਰਾਮ ਕੁਮਾਰ ਖੈਰਾ ਕਲਾਂ,ਮਜੀਠਾ ਸਿੰਘ,ਲੁੱਧਰ ਸਿੰਘ ਭਲਾਈਕੇ,ਬੁੱਧ ਸਿੰਘ ਹਾਜ਼ਰ ਸਨ।