ਨੰਬਰਦਾਰਾਂ ਨੇ ਇਕੱਤਰਤਾ ਕੀਤੀ
ਸਰਦੂਲਗੜ੍ਹ- 13 ਜਨਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)
ਨੰਬਰਦਾਰ ਯੂਨੀਅਨ ਤਹਿਸੀਲ ਸਰਦੂਲਗੜ੍ਹ ਦੀ ਮਹੀਨੇਵਾਰ ਇਕੱਤਰਤਾ ਸਥਾਨਕ ਸ਼ਹਿਰ ਵਿਖੇ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਪ੍ਰਧਾਨਗੀ ‘ਚ ਹੋਈ। ਸਭ ਤੋਂ ਪਹਿਲਾਂ ਹਾਜ਼ਰ ਨੰਬਰਦਾਰਾਂ ਵਲੋਂ ਕਿਸਾਨ ਆਗੂ ਡੱਲੇਵਾਲ ਦੀ ਹਿਮਾਇਤ ਕਰਦੇ ਹੋਏ ਉਨ੍ਹਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਗਈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ। ਮਾਣ ਭੱਤਾ ਵਧਾਇਆ ਜਾਵੇ। ਸਰਕਾਰ ਦੁਆਰਾ ਨੰਬਰਦਾਰਾਂ ਦੀ ਤਸਦੀਕ ਆਨਲਾਈਨ ਕਰਨ ਦੇ ਕੀਤੇ ਗਏ ਫੈਸਲੇ ਨੂੰ ਵਾਪਸ ਲਿਆ ਜਾਵੇ। ਇਸ ਮੌਕੇ ਪ੍ਰੀਤਮ ਸਿੰਘ ਬਾਜੇਵਾਲਾ, ਸੁਰਜੀਤ ਸਿੰਘ ਉੱਲਕ, ਵਿਜੈ ਕੁਮਾਰ ਕੌੜੀਵਾੜਾ, ਗਮਦੂਰ ਸਿੰਘ ਭੰਮੇ, ਮੇਜਰ ਸਿੰਘ ਝੰਡਾ ਕਲਾਂ, ਸੁਰਜੀਤ ਸਿੰਘ ਜਟਾਣਾ ਕਲਾਂ, ਕਸ਼ਮੀਰ ਸਿੰਘ, ਕੁਲਵੰਤ ਸਿੰਘ ਸਾਧੂਵਾਲਾ, ਜੰਗੀਰ ਸਿੰਘ ਆਹਲੂਪੁਰ, ਗੁਰਤੇਜ ਸਿੰਘ ਬਰਨ, ਸੁਖਪਾਲ ਸਿੰਘ ਬੀਰੇਵਾਲਾ ਹਾਜ਼ਰ ਸਨ।