ਨੈਸ਼ਨਲ ਡੇਂਗੂ ਜਾਗਰੂਕਤਾ ਦਿਵਸ ਸਕੂਲ ਮਨਾਇਆ

ਨੈਸ਼ਨਲ ਡੇਂਗੂ ਜਾਗਰੂਕਤਾ ਦਿਵਸ ਸਕੂਲ ਮਨਾਇਆ

ਨੈਸ਼ਨਲ ਡੇਂਗੂ ਜਾਗਰੂਕਤਾ ਦਿਵਸ ਸਕੂਲ ਮਨਾਇਆ

ਸਰਦੂਲਗੜ੍ਹ-19 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਹਤ ਵਿਭਾਗ ਸਰਦੁਲਗੜ੍ਹ ਵਲੋਂ ਬਲਾਕ ਪੱਧਰੀ ਨੈਸ਼ਨਲ ਡੇਂਗੂ ਦਿਵਸ ਸ਼ਹਿਰ ਦੇ ਸਕੂਲ ਆਫ਼ ਅੇਮੀਨੈਂਸ ਵਿਖੇ ਮਨਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਡੇਂਗੂ ਵਾਇਰਲ ਬੁਖਾਰ ਹੈ ਜੋ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਤੇਜ਼ ਬੁਖਾਰ ਹੋਣਾ, ਸਿਰ ਦਰਦ, ਅੱਖਾਂ ਦੇ ਪਿਛਲੇ ਪਾਸੇ ਤੇਜ਼ ਦਰਦ, ਉਲਟੀਆਂ ਲੱਗਣਾ, ਜੀ ਘਬਰਾਉਣਾ, ਮਾਸਪੇਸ਼ੀਆਂ ਵਿਚ ਦਰਦ ਇਸਦੇ ਮੁੱਖ ਲੱਛਣ ਹਨ। ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ ਨੇ ਦੱਸਿਆ ਕਿ ਘਰਾਂ ਵਿਚ ਪਾਣੀ ਦੀ ਮੌਜੂਦਗੀ  ਵਾਲੀਆਂ  ਚੀਜ਼ਾਂ ਦੀ ਸਾਫ ਸਫਾਈ ਰੱਖੀ ਜਾਵੇ। ਇਹ ਮੱਛਰ ਸਾਫ਼ ਪਾਣੀ ‘ਤੇ ਪੈਦਾ ਹੁੰਦਾ ਤੇ ਦਿਨ ਦੇ ਸਮੇਂ ਕੱਟਦਾ ਹੈ। ਲੱਛਣ ਨਜ਼ਰ ਆਉਣ ‘ਤੇ ਨੇੜੇ ਦੇ ਸਿਹਤ ਕੇਂਦਰ ਪਹੁੰਚ ਕੇ ਜਾਂਚ ਜ਼ਰੂਰ ਕਰਵਾਈ ਜਾਵੇ। ਇਸ ਮੌਕੇ ਵਾਇਸ ਪ੍ਰਿੰਸੀਪਲ ਸ਼ਮੀਨਾ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ। ਅਧਿਆਪਕ ਗੁਰਨਾਮ ਸਿੰਘ, ਸੁਸ਼ੀਲ ਜੈਨ, ਰਾਜ ਕੁਮਾਰ, ਬਲਜਿੰਦਰ ਕੌਰ ਤੋਂ ਇਲਾਵਾ ਸਿਹਤ ਕਰਮਚਾਰੀ ਨਿਰਮਲ ਕੌਰ, ਹਰਜੀਤ ਕੌਰ, ਜੀਵਨ ਸਿੰਘ ਸਹੋਤਾ, ਰਸ਼ਪਿੰਦਰ ਸਿੰਘ, ਬਿਕਰਮਜੀਤ ਸਿੰਘ ਹਾਜ਼ਰ ਸਨ।

Read Previous

ਡਾਕਟਰੀ ਜਾਂਚ ਕੈਂਪ ਲਗਾਇਆ

Read Next

ਮਾਲਵਾ ਕਾਲਜ ਸਰਦੂਲੇਵਾਲਾ‘ਚ ਮਨਾਇਆ ਵਿਸ਼ਵ ਹਾਈਪਰਟੈਨਸ਼ਨ ਦਿਵਸ

Leave a Reply

Your email address will not be published. Required fields are marked *

Most Popular

error: Content is protected !!