ਨੈਸ਼ਨਲ ਡੀ ਵਰਮਿੰਗ ਮੋਪ ਅੱਪ ਦਿਵਸ ਤਹਿਤ ਬੱਚਿਆਂ ਨੂੰ ਅਲਬੇਂਡਾਜ਼ੋਲ ਗੋਲੀਆਂ ਖਵਾਈਆਂ
ਸਰਦੂਲਗੜ੍ਹ-5 ਮਈ(ਜ਼ੈਲਦਾਰ ਟੀ.ਵੀ.) ਸਿਵਲ ਸਰਜਨ ਮਾਨਸਾ ਡਾ.ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ਮੁਤਾਬਿਕ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ ‘ਚ ਸ੍ਰੀ ਬਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਕਰੰਡੀ ਤੋਂ ਨੈਸ਼ਨਲ ਡੀ ਵਾਰਮਿੰਗ ਮੋਪ ਅੱਪ ਦਿਵਸ ਦੀ ਸ਼ੁਰੂਆਤ ਕੀਤੀ ਗਈ।
ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ 26 ਅਪ੍ਰੈਲ 2023 ਨੂੰ ਨੈਸ਼ਨਲ ਡੀ ਵਰਮਿੰਗ ਦਿਵਸ ਮਨਾਇਆ ਗਿਆ ਸੀ।ਸਕੂਲ ਜਾਣ ਵਾਲੇ ਦੇ ਤੇ ਨਾ ਜਾਣ ਵਾਲੇ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਗੋਲੀ ਖਵਾਈ ਜਾ ਰਹੀ ਹੈ।
ਡਾ. ਹਰਲੀਨ ਕੌਰ ਅਤੇ ਡਾ. ਈਸਟਦੀਪ ਕੌਰ ਆਯੁਰਵੈਦਿਕ ਮੈਡੀਕਲ ਅਫ਼ਸਰ (ਸਕੂਲ ਹੈਲਥ) ਨੇ ਕਿਹਾ ਕਿ ਪੇਟ ‘ਚ ਕੀੜੇ ਹੋਣ ਨਾਲ ਪੇਟ ਦਰਦ, ਖ਼ੂਨ ਦੀ ਕਮੀ ਤੇ ਸਰੀਰਕ ਵਾਧਾ ਰੁਕ ਜਾਂਦਾ ਹੈ।ਨੰਗੇ ਪੈਰ ਚੱਲਣ, ਨਹੁੰਆਂ ਨੂੰ ਨਾ ਕੱਟਣ, ਬਿਨਾਂ ਹੱਥ ਧੋਤੇ ਖਾਣਾ ਖਾਣ ਨਾਲ ਕੀੜਿਆਂ ਦੇ ਅੰਡੇ ਅੰਦਰ ਚਲੇ ਜਾਂਦੇ ਹਨ।ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦੇ ਹੈ॥ਸਕੂਲ ਮੁਖੀ ਸੋਨੀਆ ਅਜੀਤ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਕਮਿਊਨਿਟੀ ਹੈਲਥ ਅਫ਼ਸਰ ਜਸਪਾਲ ਸਿੰਘ, ਸਿਹਤ ਕਰਮਚਾਰੀ ਬਾਲਕ੍ਰਿਸ਼ਨ, ਪਰਮਜੀਤ ਕੌਰ, ਅਧਿਆਪਕ ਮੋਹਿਤ ਕੁਮਾਰ, ਆਤਮਾ ਰਾਮ, ਸੰਦੀਪ ਕੌਰ, ਰੀਤੂ ਰਾਣੀ, ਬਲਵਿੰਦਰ ਕੁਮਾਰ, ਆਸ਼ਾ, ਸ਼ੀਲਾ ਦੇਵੀ ਆਦਿ ਹਾਜ਼ਰ ਸਨ।
One Comment
Good job