ਨਹਿਰੂ ਯੁਵਾ ਕੇਂਦਰ ਵਲੋਂ‘ਕੈਚ ਦਾ ਰੇਨ’ਮੁਹਿੰਮ ਦੇ ਤੀਜੇ ਪੜਾਅ ਦੀ ਸ਼ੁਰੂਆਤ
ਸਰਦੂਲਗੜ੍ਹ-28 ਫਰਵਰੀ(ਜ਼ੈਲਦਾਰ ਟੀ.ਵੀ.)ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 75ਵੇਂ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ‘ਕੈਚ ਦਾ ਰੇਨ’ਜਾਗਰੂਕਤਾ ਮੁਹਿੰਮ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ।ਜ਼ਿਲ੍ਹਾ ਯੂਥ ਅਫ਼ਸਰ ਸਰਬਜੀਤ ਸਿੰਘ ਤੇ ਪ੍ਰੋਗਰਾਮ ਅਫ਼ਸਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਇਸ ਵਾਰ 50 ਪਿੰਡਾਂ ਦੀ ਚੋਣ ਕੀਤੀ ਗਈ ਹੈ।10 ਵਲੰਟੀਅਰ 5-5 ਪਿੰਡਾਂ’ਚ ਜਾ ਕੇ ਲੋਕਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਤੇ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਵਾਸਤੇ ਲੋਕਾਂ ਨੂੰ ਜਾਗਰੂਕ ਕਰਨਗੇ।ਇਸ ਨਾਲ ਸਬੰਧਿਤ ਪ੍ਰਸ਼ਨੋਤਰੀ ਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਜਾਣਗੇ।ਮਗਨਰੇਗਾ ਦੇ ਸਹਿਯੋਗ ਨਾਲ ਪਿੰਡਾਂ’ਚ ਸੋਕਪਿੱਟ ਬਣਾਉਣ ਤੋਂ ਇਲਾਵਾ ਮਿੰਨੀ ਜੰਗਲ ਵੀ ਲਗਾਏ ਜਾਣਗੇ। ਸਾਬਕਾ ਜ਼ਿਲ੍ਹਾ ਯੂਥ ਅਧਿਕਾਰੀ ਪਰਮਜੀਤ ਸੋਹਲ ਨੇ ਜਾਗਰੂਕਤਾ ਸਮੱਗਰੀ ਦੇ ਕੇ ਵਲੰਟੀਅਰ ਟੀਮ ਨੂੰ ਰਵਾਨਾ ਕੀਤਾ।ਇਸ ਮੌਕੇ ਸੇਵਾ ਮੁਕਤ ਪ੍ਰਿੰਸੀਪਲ ਵਿਜੈ ਕੁਮਾਰ ਸਿੰਗਲਾ,ਮਨੋਜ ਗਰਗ ਛਾਪਿਆਂ ਵਾਲੀ,ਗੁਰਪ੍ਰੀਤ ਸਿੰਘ ਨੰਦਗੜ੍ਹ,ਮਨਪ੍ਰੀਤ ਕੌਰ ਹਾਜ਼ਰ ਸਨ।