ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਪਿੰਡ ਖਾਰਾ ਵਿਖੇ ਸਿਲਾਈ ਸੈਂਟਰ ਦੀ ਸ਼ੁਰੂਆਤ
ਸਰਦੂਲਗੜ੍ਹ- 19 ਜਨਵਰੀ (ਜ਼ੈਲਦਾਰ ਟੀ.ਵੀ.)ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਬਾਬਾ ਗੁਲਾਬ ਪੁਰੀ ਕਲੱਬ ਦੇ ਸਹਿਯੋਗ ਨਾਲ ਪਿੰਡ ਖਾਰਾ ਵਿਖੇ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ।ਜਿਸ ਦਾ ਉਦਘਾਟਨ ਜ਼ਿਲ੍ਹਾ ਯੂਥ ਅਫ਼ਸਰ ਸਰਬਜੀਤ ਸਿੰਘ ਤੇ ਸਰਪੰਚ ਗੁਰਦੀਪ ਸਿੰਘ ਨੇ ਕੀਤਾ।ਉਨ੍ਹਾਂ ਕਿਹਾ ਮੁੰਡਿਆਂ ਦੇ ਮੁਕਾਬਲੇ ਕੁੜੀਆਂ’ਚ ਹੁਨਰ ਦੀ ਕੋਈ ਘਾਟ ਨਹੀਂ ਹੈ।ਕੌਮੀ ਯੁਵਾ ਹਫ਼ਤੇ ਦੌਰਾਨ ਕਿੱਤਾ ਸਿਖਲਾਈ ਦਿਵਸ ਵੀ ਮਨਾਇਆ ਗਿਆ।ਲੜਕੀਆਂ ਵਲੋਂ ਖ਼ੁਦ ਤਿਆਰ ਕੀਤੇ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਬਾਗ ਦੀ ਕਢਾਈ ਲਈ ਜਸਪ੍ਰੀਤ ਕੌਰ,ਚਾਦਰ ਪੇਟਿੰਗ ਲਈ ਲਖਵਿੰਦਰ ਕੌਰ,ਕਰੋਸ਼ੀਆ ਕਢਾਈ ਲਈ ਕੋਮਲ ਕੌਰ,ਸਿਲਾਈ-ਕਢਾਈ ਲਈ ਕੁਲਦੀਪ ਕੌਰ ਤੇ ਬੇਅੰਤ ਕੌਰ ਨੂੰ ਸਨਮਾਨਿਤ ਕੀਤਾ ਗਿਆ।ਨਹਿਰੂ ਯੁਵਾ ਕੇਂਦਰ ਦੇ ਪ੍ਰੋਗਰਾਮ ਅਫ਼ਸਰ ਡਾ.ਸੰਦੀਪ ਘੰਡ ਨੇ ਕਿਹਾ ਕਿ ਲੜਕੀਆਂ ਨੇ ਆਪਣੀ ਕਾਬਲੀਅਤ ਨਾਲ ਹਮੇਸ਼ਾਂ ਵੱਖਰੀ ਪਹਿਚਾਣ ਬਣਾਈ ਹੈ।ਇਸ ਮੌਕੇ ਬਾਬਾ ਗੁਮਾਬਪੁਰੀ ਤੇ ਡੇਰੇ ਦੇ ਮਹੰਤ ਬਾਬਾ ਪਰਮਾਨੰਦ ਨੇ ਵੀ ਆਪੋ-ਆਪਣੇ ਵਿਚਾਰ ਸਾਂਝੇ ਕੀਤੇ।